ਨਵੀਂ ਦਿੱਲੀ- ਉੱਤਰੀ ਕੇਂਦਰੀ ਰੇਲਵੇ (ਐਨ.ਸੀ.ਆਰ.) ਨੇ ਅਪ੍ਰੈਂਟਿਸ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਹੈ। ਸਾਲ 2020-21 ਲਈ ਉੱਤਰੀ ਕੇਂਦਰੀ ਰੇਲਵੇ (ਪ੍ਰਯਾਗਰਾਜ, ਆਗਰਾ, ਝਾਂਸੀ ਅਤੇ ਝਾਂਸੀ ਵਰਕਸ਼ਾਪ) ਦੇ ਅਧਿਕਾਰ ਖੇਤਰ ਅਧੀਨ ਵੱਖ-ਵੱਖ ਡਿਵੀਜ਼ਨਾਂ, ਵਰਕਸ਼ਾਪਾਂ ਵਿਚ ਕੁੱਲ 1664 ਅਸਾਮੀਆਂ ਅਪ੍ਰੈਂਟਿਸ (ਟ੍ਰੇਨੀ) ਲਈ ਉਪਲਬੱਧ ਹਨ।
ਮਹੱਤਵਪੂਰਨ ਤਾਰੀਖ਼ਾਂ
- ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 02 ਅਗਸਤ 2021
- ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 01 ਸਤੰਬਰ 2021
ਅਹੁਦਿਆਂ ਦਾ ਵੇਰਵਾ
ਅਪ੍ਰੈਂਟਿਸ ਦੀਆਂ ਕੁੱਲ ਪੋਸਟਾਂ - 1664
ਉਮਰ ਹੱਦ
ਉਮੀਦਵਾਰਾਂ ਦੀ ਉਮਰ 15 ਤੋਂ 24 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਵਿੱਦਿਅਕ ਯੋਗਤਾ
ਉਮੀਦਵਾਰ ਦਾ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੈਲਡਰ (ਗੈਸ ਅਤੇ ਇਲੈਕਟ੍ਰਿਕ), ਵਾਇਰਮੈਨ ਅਤੇ ਕਾਰਪੇਂਟਰ ਲਈ ਉਮੀਦਵਾਰ ਦਾ 8ਵੀਂ ਪਾਸ ਹੋਣਾ ਜ਼ਰੂਰੀ ਹੈ ਜਾਂ ਆਈ.ਟੀ.ਆਈ. ਵਿਚ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਮੈਰਿਟ ਦੇ ਅਧਾਰ 'ਤੇ ਕੀਤੀ ਜਾਏਗੀ, ਜੋ 10ਵੀਂ ਅਤੇ ਆਈ.ਟੀ.ਆਈ. ਵਿਚ ਪ੍ਰਾਪਤ ਅੰਕ ਦੇ ਅਧਾਰ' ਤੇ ਤਿਆਰ ਕੀਤੀ ਜਾਏਗੀ।
ਇੰਝ ਕਰੋ ਅਪਲਾਈ
ਯੋਗ ਉਮੀਦਵਾਰ 02 ਅਗਸਤ ਤੋਂ 01 ਸਤੰਬਰ 2021 ਤੱਕ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਅਧਿਕਾਰਤ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ
ਪੰਜਾਬ ਪੁਲਸ ’ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਛੁੱਕ ਉਮੀਦਵਾਰ ਕਰਨ ਅਪਲਾਈ
NEXT STORY