ਨਵੀਂ ਦਿੱਲੀ– ਭਾਰਤ-ਤਿੱਬਤ ਸਰਹੱਦੀ ਪੁਲਸ ਫ਼ੋਰਸ (ਆਈ.ਟੀ.ਬੀ.ਪੀ.) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਆਈ.ਟੀ.ਬੀ.ਪੀ. ਨੇ ਅਸਿਸਟੈਂਟ ਸਬ ਇੰਸਪੈਟਕਟਰ (ਏ.ਐੱਸ.ਆਈ.) (ਫਾਰਮਾਸਿਸਟ) ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਦੇ ਮਾਧਿਅਮ ਨਾਲ ਅਸਿਸਟੈਂਟ ਸਬ ਇੰਸਪੈਕਟਰ (ਫਾਰਮਾਸਿਸਟ) ਦੇ ਕੁੱਲ 24 ਅਹੁਦਿਆਂ ਨੂੰ ਭਰਿਆ ਜਾਵੇਗਾ। ਇਨ੍ਹਾਂ 'ਚ ਜਨਰਲ ਕੈਟੇਗਰੀ ਦੇ 12 ਅਹੁਦੇ, ਈ.ਡਬਲਿਊ.ਐੱਸ. ਦੇ 2 ਅਹੁਦੇ, ਓ.ਬੀ.ਸੀ. ਦੇ 6 ਅਹੁਦੇ, ਐੱਸ.ਸੀ. ਦੇ 3 ਅਤੇ ਐੱਸ.ਟੀ. ਦਾ ਇਕ ਅਹੁਦਾ ਸ਼ਾਮਲ ਹੈ।
ਆਖ਼ਰੀ ਤਾਰੀਖ਼
ਉਮੀਦਵਾਰ 23 ਨਵੰਬਰ 2022 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਆਈ.ਟੀ.ਬੀ.ਪੀ. ਸਬ ਇੰਸਪੈਕਟਰ ਅਹੁਦੇ 'ਤੇ ਅਪਲਾਈ ਕਰਨ ਲਈ ਉਮੀਦਵਾਰ ਦਾ ਮਾਨਤਾ ਪ੍ਰਾਪਤ ਬੋਰਡ ਤੋਂ ਭੌਤਿਕੀ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਨਾਲ ਜਮਾਤ 12ਵੀਂ (ਇੰਟਰਮੀਡੀਏਟ) ਪ੍ਰੀਖਿਆ ਪਾਸ ਹੋਣਾ ਚਾਹੀਦਾ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਮਾਨਤਾ ਪ੍ਰਾਪਤ ਕਿਸੇ ਵੀ ਸੰਸਥਾ ਤੋਂ ਫਾਰਮੇਸੀ 'ਚ ਡਿਪਲੋਮਾ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 23 ਨਵੰਬਰ 2022 ਨੂੰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।
ਐਪਲੀਕੇਸ਼ਨ ਫੀਸ
ਓ.ਬੀ.ਸੀ. ਅਤੇ ਈ.ਡਬਲਿਊ.ਐੱਸ. ਸ਼੍ਰੇਣੀਆਂ ਦੇ ਪੁਰਸ਼ ਉਮੀਦਵਾਰਾਂ ਲਈ ਐਪਲੀਕੇਸ਼ਨ ਫੀਸ 100 ਰੁਪਏ ਹੈ। ਉੱਥੇ ਹੀ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਮਹਿਲਾ ਉਮੀਦਵਾਰਾਂ ਨੂੰ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ।
ਤਨਖਾਹ
ਉਮੀਦਵਾਰਾਂ ਨੂੰ ਪੇ ਲੇਵਲ-5 ਦੇ ਅਧੀਨ 29,200 ਰੁਪਏ ਤੋਂ 92,300 ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਡੀ.ਏ., ਐੱਚ.ਆਰ.ਏ., ਟਰਾਂਸਪੋਰਟ ਭੱਤਿਆਂ ਦੇ ਨਾਲ ਹੋਰ ਭੱਤਿਆਂ ਦਾ ਲਾਭ ਮਿਲੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ 'ਤੇ ਕਲਿੱਕ ਕਰੋ।
24 ਹਜ਼ਾਰ ਤੋਂ ਵਧੇਰੇ ਕਾਂਸਟੇਬਲ ਅਹੁਦੇ ਲਈ ਨਿਕਲੀਆਂ ਭਰਤੀਆਂ, 10ਵੀਂ ਪਾਸ ਕਰ ਸਕਦੈ ਅਪਲਾਈ
NEXT STORY