ਨਵੀਂ ਦਿੱਲੀ- ਪੱਛਮੀ ਬੰਗਾਲ ਪੁਲਸ ਭਰਤੀ ਬੋਰਡ (WBPRB) ਨੇ ਮਹਿਲਾ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇਸ ਲਈ WBPRB ਬੋਰਡ ਨੇ ਮਹਿਲਾ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ 23 ਅਪ੍ਰੈਲ ਤੋਂ ਪੱਛਮੀ ਬੰਗਾਲ ਪੁਲਸ ਦੀ ਅਧਿਕਾਰਤ ਵੈੱਬਸਾਈਟ http://wbpolice.gov.in 'ਤੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 1420 ਅਹੁਦਿਆਂ ਨੂੰ ਭਰਿਆ ਜਾਵੇਗਾ।
ਮਹੱਤਵਪੂਰਨ ਤਾਰੀਖ਼ਾਂ
ਅਪਲਾਈ ਕਰਨ ਦੀ ਤਾਰੀਖ਼- 23 ਅਪ੍ਰੈਲ 2023
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 22 ਮਈ 2023
ਵਿੱਦਿਅਕ ਯੋਗਤਾ
ਉਮੀਦਵਾਰ ਪੱਛਮੀ ਬੰਗਾਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਜਾਂ ਇਸ ਦੇ ਬਰਾਬਰ ਦੀ ਸੈਕੰਡਰੀ ਜਾਂ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੂੰ ਬੰਗਾਲੀ ਭਾਸ਼ਾ ਬੋਲਣ, ਪੜ੍ਹਣ ਅਤੇ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਵਿਵਸਥਾ ਉਨ੍ਹਾਂ ਲੋਕਾਂ 'ਤੇ ਲਾਗੂ ਨਹੀਂ ਹੋਵੇਗੀ ਜੋ ਦਾਰਜੀਲਿੰਗ ਅਤੇ ਕਲੀਮਪੋਂਗ ਜ਼ਿਲ੍ਹਿਆਂ ਦੇ ਪਹਾੜੀ ਉਪ ਮੰਡਲਾਂ ਦੇ ਸਥਾਈ ਵਾਸੀ ਹਨ।
ਉਮਰ ਹੱਦ
ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਪੱਛਮੀ ਬੰਗਾਲ ਦੇ SC ਅਤੇ ST ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ 5 ਸਾਲ ਅਤੇ OBC ਨੂੰ 3 ਸਾਲ ਦੀ ਛੋਟ ਮਿਲੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਸਰੀਰਕ ਫਿਟਨੈੱਸ ਟੈਸਟ ਅਤੇ ਫਾਈਨਲ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਸਰੀਰਕ ਟੈਸਟ ਸਾਢੇ 4 ਮਿੰਟ 'ਚ 800 ਮੀਟਰ ਦੌੜਨਾ ਹੋਵੇਗਾ। ਫਾਈਨਲ ਲਿਖਤੀ ਪ੍ਰੀਖਿਆ 85 ਨੰਬਰਾਂ ਦੀ ਅਤੇ ਇੰਟਰਵਿਊ 15 ਨੰਬਰ ਦਾ ਹੋਵੇਗਾ।
ਅਰਜ਼ੀ ਫ਼ੀਸ
ਜਨਰਲ ਉਮੀਦਵਾਰ ਨੂੰ 170 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ। ਪੱਛਮੀ ਬੰਗਾਲ ਦੇ SC ਅਤੇ ST ਵਰਗ ਦੇ ਉਮੀਦਵਾਰਾਂ ਲਈ ਅਰਜ਼ੀ ਫ਼ੀਸ 20 ਰੁਪਏ ਹੈ।
ਕਿੰਨੀ ਮਿਲੇਗੀ ਤਨਖ਼ਾਹ?
ਪੱਛਮੀ ਬੰਗਾਲ ਪੁਲਸ ਵਿਚ ਮਹਿਲਾ ਕਾਂਸਟੇਬਲ ਨੂੰ ਪੇ-ਮੈਟ੍ਰਿਕਸ ਲੈਵਲ-6 ਦੇ ਤਨਖ਼ਾਹ ਸਕੇਲ ਮੁਤਾਬਕ 22,700 ਤੋਂ 58,500 ਰੁਪਏ ਤਨਖ਼ਾਹ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
WB Police Recruitment 2023
10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY