ਮੁੰਬਈ (ਬਿਊਰੋ) : ਵਿਧੂ ਵਿਨੋਦ ਚੋਪੜਾ ਤੇ ਜ਼ੀ ਸਟੂਡੀਓਜ਼ ਨੇ ਫ਼ਿਲਮ ‘12ਵੀਂ ਫੇਲ’ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਹ ਟੀਜ਼ਰ ‘ਗਦਰ-2’ ਨਾਲ ਸ਼ੁੱਕਰਵਾਰ ਤੋਂ ਸਿਨੇਮਾਘਰਾਂ ’ਚ ਦਿਖਾਇਆ ਜਾਵੇਗਾ।
ਦੱਸ ਦੇਈਏ ਕਿ ਇਹ ਫ਼ਿਲਮ ਅਨੁਰਾਗ ਪਾਠਕ ਦੇ ਇਸੇ ਨਾਂ ਦੇ ਸਭ ਤੋਂ ਵੱਧ ਵਿਕਣ ਵਾਲੇ ਨਾਵਲ ’ਤੇ ਆਧਾਰਿਤ ਹੈ, ਜਿਹੜਾ ਕਿ ਆਈ. ਪੀ. ਐੱਸ. ਅਧਿਕਾਰੀ ਮਨੋਜ ਕੁਮਾਰ ਸ਼ਰਮਾ ਤੇ ਆਈ. ਆਰ. ਐੱਸ. ਅਧਿਕਾਰੀ ਸ਼ਰਧਾ ਜੋਸ਼ੀ ਦੀ ਸ਼ਾਨਦਾਰ ਯਾਤਰਾ ਬਾਰੇ ਹੈ। ਨਿਰਦੇਸ਼ਕ ਵਿਧੁ ਵਿਨੋਦ ਚੋਪੜਾ ਨੇ ਕਿਹਾ, ‘‘ਇਹ ਫ਼ਿਲਮ ਸਾਡੇ ਸੰਵਿਧਾਨ ਦੀ ਰੱਖਿਆ ਕਰਨ ਵਾਲੇ ਇਮਾਨਦਾਰ ਅਫਸਰਾਂ ਤੇ ਅਣਗਿਣਤ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਹੈ ਜੋ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਇੱਛਾ ਰੱਖਦੇ ਹਨ।’’
ਸ਼ਾਰਿਕ ਪਟੇਲ, ਚੀਫ ਬਿਜ਼ਨਸ ਅਫਸਰ, ਜ਼ੀ ਸਟੂਡੀਓਜ਼ ਨੇ ਕਿਹਾ, ‘‘ ‘12ਵੀਂ ਫੇਲ’ ਵਿਦਿਆਰਥੀਆਂ ਦੇ ਲਚਕੀਲੇਪਨ ਤੇ ਪ੍ਰਮਾਣਿਕ ਵਿਦਿਆਰਥੀ ਜੀਵਨ ਦੇ ਨਾਲ-ਨਾਲ ਉਨ੍ਹਾਂ ਦੀਆਂ ਚੁਣੌਤੀਆਂ ਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਦੋਸਤੀ ਨੂੰ ਦਰਸਾਉਂਦੀ ਹੈ। ਫ਼ਿਲਮ ‘12ਵੀਂ ਫੇਲ’ 27 ਅਕਤੂਬਰ ਨੂੰ ਦੁਨੀਆ ਭਰ ’ਚ ਹਿੰਦੀ, ਤਾਮਿਲ, ਤੇਲਗੂ ਤੇ ਮਲਿਆਲਮ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਦਿ ਕਸ਼ਮੀਰ ਫਾਈਲਸ ਅਨਰਿਪੋਰਟਿਡ’ ਦੇ ਪ੍ਰੀਮੀਅਰ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਲਈ ਰੱਖੀ ਜਾਵੇਗੀ ਵਿਸ਼ੇਸ਼ ਸਕ੍ਰੀਨਿੰਗ
NEXT STORY