ਮੁੰਬਈ : ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਦੰਗਲ' ਦੀ ਸ਼ੁਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਤੋਂ ਬਾਅਦ ਉਹ ਆਪਣੇ ਸਾਬਕਾ ਮੈਨੇਜਰ ਅਦਵੇਤ ਚੰਦਨ ਦੀ ਫਿਲਮ 'ਚ ਕੰਮ ਕਰ ਸਕਦੇ ਹਨ। ਅਸਲ 'ਚ ਆਮਿਰ ਨੂੰ ਅਦਵੇਤ ਦੀ ਸਕ੍ਰਿਪਟ ਬਹੁਤ ਪਸੰਦ ਆਈ ਹੈ ਅਤੇ ਇਸ ਕਾਰਨ ਉਨ੍ਹਾਂ ਨੇ ਇਸ ਫਿਲਮ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਅਦਵੇਤ ਚੰਦਨ ਲਗਭਗ ਪੰਜ ਸਾਲਾਂ ਤੋਂ ਆਮਿਰ ਦੇ ਮੈਨੇਜਨ ਰਹੇ ਹਨ ਅਤੇ ਦੋਹਾਂ ਵਿਚਕਾਰ ਕਾਫੀ ਚੰਗੇ ਸੰਬੰਧ ਹਨ।
ਜਾਣਕਾਰੀ ਅਨੁਸਾਰ ਅਦਵੇਤ ਹੁਣ ਪਹਿਲੀ ਵਾਰ ਆਪਣੇ ਨਿਰਦੇਸ਼ਨ ਦੀ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਆਮਿਰ ਨੂੰ ਇੰਨੀ ਪਸੰਦ ਆਈ ਹੈ ਕਿ ਉਹ ਇਸ ਫਿਲਮ ਨੂੰ ਆਪਣੇ ਪ੍ਰੋਡਕਸਨ ਹੇਠ ਬਣਾਉਣ ਲਈ ਤਿਆਰ ਹੋ ਗਏ ਹਨ। ਇਸ ਫਿਲਮ ਦਾ ਨਾਂ ਅਜੇ ਤੱਕ ਤੈਅ ਨਹੀਂ ਹੋਇਆ ਹੈ। ਆਮਿਰ ਹੁਣ ਇਸ ਪ੍ਰੋਜੈਕਟ ਨਾਲ ਜੁੜ ਗਏ ਹਨ। ਜਾਣਕਾਰੀ ਅਨੁਸਾਰ ਇਸ ਫਿਲਮ ਦੀ ਕਹਾਣੀ ਇਕ ਨੌਜਵਾਨ ਲੜਕੀ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਜੋ ਗਾਇਕਾ ਬਣਨਾ ਚਾਹੁੰਦੀ ਹੈ। ਮੁਖ ਅਦਾਕਾਰਾ ਦੀ ਖੋਜ ਵੀ ਚੱਲ ਰਹੀ ਹੈ।
ਪਾਕਿਸਤਾਨੀ ਪੱਤਰਕਾਰ ਦੀ ਭੂਮਿਕਾ ਨਿਭਾਵੇਗੀ ਸੋਨਾਕਸ਼ੀ
NEXT STORY