ਮੁੰਬਈ- ਖੁਸ਼ੀ ਕਪੂਰ ਰੋਮਾਂਟਿਕ ਕਾਮੇਡੀ ‘ਲਵਯਾਪਾ’ ਵਿਚ ਜੁਨੈਦ ਖਾਨ ਦੇ ਨਾਲ ਆਪਣੇ ਵੱਡੇ ਪਰਦੇ ’ਤੇ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਖੁਸ਼ੀ ਨੂੰ ਹਲਕੇ-ਫੁਲਕੇ ਕਿਰਦਾਰ ’ਚ ਦੇਖਣਾ ਰੋਮਾਂਚਕ ਹੈ। ਉੱਥੇ ਹੀ, ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਨੇ ਉਸ ਦੀ ਤੁਲਨਾ ਉਸ ਦੀ ਮਰਹੂਮ ਮਾਂ ਦਿੱਗਜ ਅਦਾਕਾਰਾ ਸ਼੍ਰੀਦੇਵੀ ਨਾਲ ਕੀਤੀ ਹੈ।
ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ 'ਚ ਕਾਰੋਬਾਰੀ ਗ੍ਰਿਫਤਾਰ
ਆਮਿਰ ਖਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਰਫ ਕਟ ‘ਪਸੰਦ’ ਆਇਆ ਅਤੇ ‘ਲਵਯਾਪਾ’ ਨੂੰ ‘ਮਨੋਰੰਜਕ’ ਕਿਹਾ। ਬਹੁਮੁਖੀ ਅਦਾਕਾਰ ਨੇ ਖੁਸ਼ੀ ਕਪੂਰ ਦੀ ਅਦਾਕਾਰੀ ਦੀ ਵੀ ਤਾਰੀਫ ਕਰਦੇ ਹੋਏ ਕਿਹਾ, ‘‘ਮੈਨੂੰ ਲੱਗਾ ਜਿਵੇਂ ਮੈਂ ਸ਼੍ਰੀਦੇਵੀ ਨੂੰ ਦੇਖ ਰਿਹਾ ਸੀ।’’ ਅਦਵੈਤ ਚੰਦਨ ਦੁਆਰਾ ਨਿਰਦੇਸ਼ਿਤ ‘ਲਵਯਾਪਾ’ 7 ਫਰਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Dhanashree ਤੇ Shreyas Iyer ਦੀ ਵੀਡੀਓ ਕਾਲ ਵਾਇਰਲ! ਜਾਣੋ ਕੀ ਹੈ ਸੱਚਾਈ
NEXT STORY