ਐੰਟਰਟੇਨਮੈਂਟ ਡੈਸਕ : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਹਮੇਸ਼ਾ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਸੇ ਤਰ੍ਹਾਂ ਉਨ੍ਹਾਂ ਦੇ ਬੱਚੇ ਸ਼ਵੇਤਾ ਬੱਚਨ ਤੇ ਅਭਿਸ਼ੇਕ ਬੱਚਨ ਵੀ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਨ੍ਹਾਂ ਦੀ ਪ੍ਰੋਫੈਸ਼ਨਲ ਤੇ ਨਿੱਜੀ ਜ਼ਿੰਦਗੀ ਕਿਸੇ ਕੋਲੋਂ ਲੁੱਕੀ ਨਹੀਂ। ਅਭਿਸ਼ੇਕ ਬੱਚਨ ਨੂੰ ਬਾਲੀਵੁੱਡ ਇੰਡਸਟਰੀ 'ਚ 'ਜੂਨੀਅਰ ਬੱਚਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਭਿਸ਼ੇਕ ਬੱਚਨ ਭਲੇ ਹੀ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪੁੱਤਰ ਹੋਣ ਪਰ ਉਹ ਆਪਣੀ ਮਿਹਨਤ ਦੇ ਦਮ 'ਤੇ ਦਿਨ-ਬ-ਦਿਨ ਅੱਗੇ ਵੱਧ ਰਹੇ ਹਨ। ਅਮਿਤਾਭ ਬੱਚਨ ਲੰਬੇ ਸਮੇਂ ਤੋਂ ਬਾਲੀਵੁੱਡ ਦੇ ਸੁਪਰਸਟਾਰ ਰਹੇ ਹਨ ਤੇ ਅੱਜ ਉਨ੍ਹਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਅੱਜ ਅਸੀ ਤੁਹਾਨੂੰ ਅਭਿਸ਼ੇਕ ਬੱਚਨ ਤੇ ਉਨ੍ਹਾਂ ਦੀ ਭੈਣ ਸ਼ਵੇਤਾ ਬੱਚਨ ਨਾਲ ਜੁੜੇ ਅਜਿਹੇ ਕਿੱਸੇ ਬਾਰੇ ਦੱਸਾਂਗੇ, ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ।
ਇਹ ਖ਼ਬਰ ਵੀ ਪੜੋ - ਅਦਾਕਾਰ ਕਰਮਜੀਤ ਅਨਮੋਲ ਖੇਡਣਗੇ ਸਿਆਸੀ ਪਾਰੀ, ਲੋਕ ਸਭਾ ਚੋਣਾਂ 'ਚ ਇਸ ਹਲਕੇ ਤੋਂ ਲੜਨਗੇ ਚੋਣ
ਦੱਸ ਦਈਏ ਕਿ ਇੰਨੀਂ ਦਿਨੀਂ ਅਮਿਤਾਭ ਬੱਚਨ ਆਪਣੇ ਪੁੱਤਰ ਅਭਿਸ਼ੇਕ ਬੱਚਨ ਦੇ ਕਰੀਅਰ ਨੂੰ ਲੈ ਕੇ ਚਿੰਤਤ ਹਨ ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਅਦਾਕਾਰ ਆਪਣੇ ਦਮ 'ਤੇ ਇਕ ਦਮਦਾਰ ਫ਼ਿਲਮ ਲੈ ਕੇ ਆਵੇਗਾ, ਜੋ ਬਾਕਸ ਆਫਿਸ 'ਤੇ ਹਲਚਲ ਮਚਾ ਦੇਵੇਗੀ। ਦਰਅਸਲ, ਮਾਤਾ-ਪਿਤਾ ਜਯਾ ਬੱਚਨ ਤੇ ਅਮਿਤਾਭ ਬੱਚਨ ਦੀ ਗੈਰ-ਮੌਜੂਦਗੀ 'ਚ ਸ਼ਵੇਤਾ ਬੱਚਨ ਨਾਲ ਅਜਿਹਾ ਕੀਤਾ ਸੀ, ਜਿਸ ਕਾਰਨ ਸ਼ਵੇਤਾ ਬੱਚਨ ਕਈ ਮਹੀਨਿਆਂ ਤੱਕ ਰੋਂਦੀ ਰਹੀ। ਅਸਲ 'ਚ ਇੱਕ ਸ਼ੋਅ ਦੌਰਾਨ ਸ਼ਵੇਤਾ ਬੱਚਨ ਨੇ ਅਭਿਸ਼ੇਕ ਨਾਲ ਆਪਣੀ ਲੜਾਈ ਦੀ ਇੱਕ ਪੁਰਾਣੀ ਘਟਨਾ ਦੱਸੀ। ਸ਼ਵੇਤਾ ਨੇ ਐਪੀਸੋਡ 'ਚ ਖੁਲਾਸਾ ਕੀਤਾ ਕਿ ਇੱਕ ਵਾਰ ਅਭਿਸ਼ੇਕ ਬੱਚਨ ਨੇ ਉਨ੍ਹਾਂ ਦੇ ਵਾਲ ਕੱਟ ਦਿੱਤੇ ਸਨ। ਅਜਿਹਾ ਉਸ ਨੇ ਲੜਾਈ ਦੌਰਾਨ ਅਜਿਹਾ ਕੀਤਾ। ਉਸ ਸਮੇਂ ਅਮਿਤਾਭ ਬੱਚਨ ਤੇ ਜਯਾ ਬੱਚਨ ਘਰ 'ਤੇ ਨਹੀਂ ਸਨ। ਸ਼ਵੇਤਾ ਦੀ ਇਹ ਗੱਲ ਸੁਣ ਕੇ ਜਯਾ ਹੱਸਣ ਲੱਗੀ।
ਇਹ ਖ਼ਬਰ ਵੀ ਪੜੋ - ਫਰੀਦਕੋਟ ਤੋਂ ਚੋਣ ਲੜਨਗੇ ਅਦਾਕਾਰ ਕਰਮਜੀਤ ਅਨਮੋਲ, ਮੁੱਖ ਮੰਤਰੀ ਭਗਵੰਤ ਮਾਨ ਦੇ ਹਨ ਬੇਹੱਦ ਕਰੀਬੀ
ਸ਼ਵੇਤਾ ਬੱਚਨ ਨੰਦਾ ਨੇ ਕਿਹਾ, ''ਸਾਡੇ ਵਿਚਕਾਰ ਲੜਾਈ ਹੋਈ ਸੀ। ਰਾਤ ਨੂੰ ਮੰਮੀ ਤੇ ਡੈਡੀ ਬਾਹਰ ਸਨ ਅਤੇ ਸਾਡੇ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ। ਮੈਨੂੰ ਨਹੀਂ ਪਤਾ ਕਿ ਉਸ ਨੂੰ ਕੈਂਚੀ ਕਿੱਥੋਂ ਤੇ ਕਿਵੇਂ ਮਿਲੀ ਅਤੇ ਉਸ ਨੇ ਮੇਰੇ ਵਾਲ ਫੜ੍ਹ ਕੇ ਕੱਟ ਦਿੱਤੇ। ਮੈਨੂੰ ਇਸ ਤਰ੍ਹਾਂ ਵਾਲ ਕੱਟਵਾ ਕੇ ਸਕੂਲ ਜਾਣਾ ਪਿਆ।'' ਸ਼ਵੇਤਾ ਨੇ ਦੱਸਿਆ ਕਿ ਅਭਿਸ਼ੇਕ ਦੀ ਇਸ ਹਰਕਤ ਕਾਰਨ ਉਹ ਕਈ ਦਿਨਾਂ ਤੱਕ ਰੋਂਦੀ ਰਹੀ। ਸ਼ਵੇਤਾ ਨੇ ਅਮਿਤਾਭ ਨਾਲ ਬੱਚਨ ਵੱਲੋਂ ਔਰਤਾਂ ਦੇ ਛੋਟੇ ਵਾਲਾਂ ਨੂੰ ਨਾਪਸੰਦ ਕਰਨ ਬਾਰੇ ਗੱਲ ਕੀਤੀ। ਸ਼ਵੇਤਾ ਬੱਚਨ ਨੇ ਕਿਹਾ, ''ਉਹ ਔਰਤਾਂ ਦੇ ਛੋਟੇ ਵਾਲਾਂ ਨੂੰ ਨਫ਼ਰਤ ਕਰਦੇ ਹਨ। ਇੱਥੋਂ ਤੱਕ ਕਿ ਜਦੋਂ ਵੀ ਮੈਂ ਆਪਣੇ ਵਾਲ ਕੱਟੇ ਤਾਂ ਉਹ ਹਮੇਸ਼ਾ ਕਹਿੰਦੇ ਹਨ, 'ਤੁਸੀਂ ਅਜਿਹਾ ਕਿਉਂ ਕੀਤਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਭਿਨੇਤਰੀ ਓਲੀਵੀਆ ਨੂੰ ਹੈ ਛਾਤੀ ਦਾ ਕੈਂਸਰ! ਇੱਕੋ ਸਮੇਂ ਹੋਈਆਂ ਚਾਰ ਸਰਜਰੀਆਂ
NEXT STORY