ਐਂਟਰਟੇਨਮੈਂਟ ਡੈਸਕ- ਅਮਿਤਾਭ ਬੱਚਨ ਸਟਾਰਰ ਫਿਲਮ "ਝੁੰਡ" (2022) ਵਿੱਚ ਨਜ਼ਰ ਆਏ ਅਦਾਕਾਰ ਪ੍ਰਿਯਾਂਸ਼ੂ, ਜਿਸਨੂੰ ਬਾਬੂ ਛੇਤਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਿਯਾਂਸ਼ੂ ਦੇ ਇੱਕ ਦੋਸਤ ਨੇ ਉਸ ਨੂੰ ਨਾਗਪੁਰ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ। ਉਸਦੀ ਹੱਤਿਆ ਬਹੁਤ ਹੀ ਬੇਰਹਿਮੀ ਨਾਲ ਕੀਤੀ ਗਈ ਸੀ।
ਸ਼ਰਾਬ ਦੇ ਨਸ਼ੇ 'ਚ ਹੋਏ ਝਗੜੇ ਤੋਂ ਬਾਅਦ ਦਿੱਤਾ ਘਟਨਾ ਨੂੰ ਅੰਜ਼ਾਮ
ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਪ੍ਰਿਯਾਂਸ਼ੂ ਦੇ ਦੋਸਤ ਨੇ ਬੁੱਧਵਾਰ 8 ਅਕਤੂਬਰ ਨੂੰ ਸਵੇਰੇ ਨਾਗਪੁਰ ਵਿੱਚ ਸ਼ਰਾਬੀ ਝਗੜੇ ਤੋਂ ਬਾਅਦ ਉਸਨੂੰ ਮਾਰ ਦਿੱਤਾ। ਪ੍ਰਿਯਾਂਸ਼ੂ 21 ਸਾਲ ਦਾ ਸੀ। ਦੋਸ਼ੀ ਧਰੁਵ ਲਾਲ ਬਹਾਦਰ ਸਾਹੂ (20) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ 'ਚ ਜਾਂਚ ਜਾਰੀ ਹੈ।

ਦੋਸਤ ਨੂੰ ਤਾਰਾਂ ਨਾਲ ਬੰਨ੍ਹ ਕੇ ਮਾਰ ਦਿੱਤਾ ਗਿਆ
ਇਹ ਘਟਨਾ ਨਾਗਪੁਰ ਦੇ ਜਰੀਪਟਕਾ ਥਾਣਾ ਖੇਤਰ ਦੇ ਨਾਰਾ ਖੇਤਰ ਵਿੱਚ ਵਾਪਰੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪ੍ਰਿਯਾਂਸ਼ੂ ਅਤੇ ਧਰੁਵ ਦੋਸਤ ਸਨ ਅਤੇ ਇਕੱਠੇ ਸ਼ਰਾਬ ਪੀਂਦੇ ਸਨ। ਪੁਲਸ ਨੇ ਦੱਸਿਆ ਕਿ ਮੰਗਲਵਾਰ ਅੱਧੀ ਰਾਤ ਤੋਂ ਬਾਅਦ ਸਾਹੂ ਅਤੇ ਛੇਤਰੀ ਸਾਹੂ ਦੇ ਮੋਟਰਸਾਈਕਲ 'ਤੇ ਜਰੀਪਟਕਾ ਖੇਤਰ ਦੇ ਇੱਕ ਖਾਲੀ ਘਰ ਵਿੱਚ ਸ਼ਰਾਬ ਪੀਣ ਲਈ ਗਏ ਸਨ। ਇਹ ਘਟਨਾ ਬੁੱਧਵਾਰ ਸਵੇਰੇ ਛੇਤਰੀ ਦੇ ਜ਼ਖਮੀ ਪਾਏ ਜਾਣ ਤੋਂ ਕੁਝ ਘੰਟੇ ਪਹਿਲਾਂ ਵਾਪਰੀ ਸੀ। ਉਸ ਸ਼ਾਮ ਇੱਕ ਬਹਿਸ ਦੌਰਾਨ ਪ੍ਰਿਯਾਂਸ਼ੂ ਨੇ ਸਾਹੂ ਨੂੰ ਧਮਕੀ ਦਿੱਤੀ ਸੀ ਅਤੇ ਫਿਰ ਸੌਂ ਗਿਆ ਸੀ।

ਅੱਧ ਨੰਗਾ ਪਾਇਆ ਗਿਆ ਸੀ ਪ੍ਰਿਯਾਂਸ਼ੂ
ਪੁਲਸ ਨੇ ਕਿਹਾ ਕਿ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੇ ਡਰੋਂ, ਸਾਹੂ ਨੇ ਕਥਿਤ ਤੌਰ 'ਤੇ ਬਾਬੂ ਛੇਤਰੀ ਨੂੰ ਤਾਰਾਂ ਨਾਲ ਬੰਨ੍ਹਿਆ ਅਤੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਅੱਗੇ ਕਿਹਾ ਕਿ ਸਥਾਨਕ ਲੋਕਾਂ ਨੇ ਪ੍ਰਿਯਾਂਸ਼ੂ ਨੂੰ ਦੇਖਿਆ। ਉਹ ਅੱਧ ਨੰਗਾ, ਤਾਰਾਂ ਨਾਲ ਬੰਨ੍ਹਿਆ ਹੋਇਆ ਮਿਲਿਆ। ਉਸਨੂੰ ਮਾਇਓ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਛੇਤਰੀ ਅਤੇ ਸਾਹੂ ਦੋਵਾਂ ਵਿਰੁੱਧ ਚੋਰੀ ਅਤੇ ਹਮਲਾ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ।
ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖ਼ਬਰ ! ਰਾਜਵੀਰ ਜਵੰਦਾ ਮਗਰੋਂ ਇਕ ਹੋਰ ਕਲਾਕਾਰ ਨੇ ਛੱਡੀ ਦੁਨੀਆ
NEXT STORY