ਮੁੰਬਈ : ਛੋਟੇ ਪਰਦੇ ਦੇ ਅਦਾਕਾਰ ਲੋਕੇਂਦਰ ਸਿੰਘ ਰਾਜਾਵਤ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨੀਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਆਰਥਿਕ ਤੰਗੀ 'ਚੋਂ ਲੰਘ ਰਹੇ ਹਨ ਪਰ ਹੁਣ ਉਹ ਸਰੀਰਕ ਤੌਰ 'ਤੇ ਵੀ ਮੁਸ਼ਕਲਾਂ 'ਚ ਆ ਗਏ ਹਨ। ਲੋਕੇਂਦਰ ਸਿੰਘ ਰਾਜਾਵਤ ਨੇ ਆਪਣੀ ਇਕ ਲੱਤ ਗਵਾ ਦਿੱਤੀ ਹੈ। ਸ਼ੂਗਰ ਦੀ ਵਧਦੀ ਪਰੇਸ਼ਾਨੀ ਕਾਰਨ ਗੋਡਿਓਂ ਹੇਠਾਂ ਉਨ੍ਹਾਂ ਦੀ ਇਕ ਲੱਤ ਕੱਟਣੀ ਪਈ ਹੈ।
ਇਸ ਗੱਲ ਦੀ ਜਾਣਕਾਰੀ ਲੋਕੇਂਦਰ ਸਿੰਘ ਰਾਜਾਵਤ ਨੇ ਖ਼ੁਦ ਦਿੱਤੀ ਹੈ। ਇਸ ਦੌਰਾਨ ਲੋਕੇਂਦਰ ਸਿੰਘ ਰਾਜਾਵਤ ਨੇ ਆਪਣੀ ਵਧੀ ਆਰਥਿਕ ਪਰੇਸ਼ਾਨੀ ਤੋਂ ਲੈ ਕੇ ਸ਼ੂਗਰ ਸਬੰਧੀ ਲੰਬੀ ਗੱਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੂਗਰ ਦੀ ਬਿਮਾਰੀ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਲੋਕੇਂਦਰ ਸਿੰਘ ਰਾਜਾਵਤ ਦੀ ਸ਼ੂਗਰ ਪਰੇਸ਼ਾਨੀ ਉਸ ਵੇਲੇ ਜ਼ਿਆਦਾ ਵਧ ਗਈ ਜਦੋਂ ਉਹ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਤੰਗੀ 'ਚੋਂ ਗੁਜ਼ਰ ਰਹੇ ਸਨ।
ਪੈਸਿਆਂ ਦੀ ਘਾਟ ਕਾਰਨ ਲੋਕੇਂਦਰ ਸਿੰਘ ਰਾਜਾਵਤ ਤਣਾਅ 'ਚ ਰਹਿਣ ਲੱਗੇ, ਜਿਸ ਕਾਰਨ ਦਾ ਸ਼ੂਗਰ ਲੈਵਲ ਵਧਦਾ ਚਲਾ ਗਿਆ ਅਤੇ ਲੱਤ ਕਟਵਾਉਣ ਦੀ ਨੌਬਤ ਆ ਗਈ ਹੈ। ਆਪਣੀ ਇਸ ਪਰੇਸ਼ਾਨੀ ਸਬੰਧੀ ਲੋਕੇਂਦਰ ਸਿੰਘ ਰਾਜਾਵਤ ਨੇ ਕਿਹਾ, 'ਮੈਂ ਕੁਝ ਨਹੀਂ ਕਰ ਸਕਦਾ ਸੀ। ਮੈਂ ਕੋਵਿਡ ਮਹਾਮਾਰੀ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਕੰਮ ਕਰ ਰਿਹਾ ਸੀ, ਪਰ ਹੁਣ ਕੰਮ ਬਹੁਤ ਘੱਟ ਹੋਣ ਲੱਗਾ ਤੇ ਘਰ 'ਚ ਇਕ ਹੋਰ ਸਮੱਸਿਆ ਆਰਥਿਕ ਤੰਗੀ ਦਾ ਤਣਾਅ ਰਹਿੰਦਾ ਸੀ।'
ਲੋਕੇਂਦਰ ਸਿੰਘ ਰਾਜਾਵਤ ਨੇ ਅੱਗੇ ਕਿਹਾ, 'ਇਹ ਸਭ ਉਦੋਂ ਸ਼ੁਰੂ ਹੋਇਆ' ਜਦੋਂ ਮੇਰੇ ਸੱਜੇ ਪੈਰ 'ਚ ਕੌਰਨ ਬਣਨੇ ਸ਼ੁਰੂ ਹੋ ਗਏ ਸਨ ਪਰ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਹ ਇਕ ਇਨਫੈਕਸ਼ਨ ਬਣ ਗਿਆ ਜੋ ਬੋਨ ਮੈਰੋ 'ਚ ਫੈਲ ਗਿਆ ਅਤੇ ਕੁਝ ਹੀ ਸਮੇਂ ਵਿਚ ਮੇਰੇ ਸਰੀਰ 'ਚ ਫੈਲਦਾ ਚਲਾ ਗਿਆ। ਮੈਨੂੰ ਗੈਂਗ੍ਰੀਨ ਹੋ ਗਿਆ ਸੀ। ਅਜਿਹੇ ਵਿਚ ਮੇਰੇ ਕੋਲ ਖ਼ੁਦ ਨੂੰ ਬਚਾਉਣ ਦਾ ਇਹੀ ਇਕ ਤਰੀਕਾ ਸੀ, ਗੋਡਿਆਂ ਤਕ ਦੇ ਪੈਰ ਨੂੰ ਕਟਵਾਉਣਾ ਪਿਆ।'
'ਬਿੱਗ ਬੌਸ 15' 'ਚ ਇਸ ਵਾਰ ਨੇਹਾ ਭਸੀਨ ਲਾਵੇਗੀ ਹੌਟਨੈੱਸ ਦਾ ਤੜਕਾ, ਸਾਂਝੀ ਕੀਤੀ ਖ਼ਾਸ ਵੀਡੀਓ
NEXT STORY