ਐਂਟਰਟੇਨਮੈਂਟ ਡੈਸਕ - ਅਦਾਕਾਰਾ ਮਾਹੀ ਵਿੱਜ ਇਕ ਵਾਰ ਮੁੜ ਚਰਚਾ ਵਿੱਚ ਆ ਗਈ ਹੈ। ਹੁਣ ਮਾਹੀ ਨੇ ਸੋਸ਼ਲ ਮੀਡੀਆ ਤੋਂ ਬਰੇਕ ਲੈਣ ਦਾ ਐਲਾਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜਦੋਂਕਿ ਇਸ ਤੋਂ ਪਹਿਲਾਂ ਉਸ ਨੇ ਕਲਰਸ ਟੀਵੀ ਸ਼ੋਅ 'ਸਹਿਰ ਹੋਨੇ ਕੋ ਹੈ' ਨੂੰ ਛੱਡਣ ਅਤੇ ਫਿਰ ਭਾਨੁਸ਼ਾਲੀ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਸੀ।

ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸਾਂਝੀ ਕਰਕੇ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਉਸ ਨੇ ਇਸ ਫੈਸਲੇ ਪਿੱਛੇ ਦੀ ਅਸਲ ਵਜ੍ਹਾ ਦਾ ਖੁਲਾਸਾ ਨਹੀਂ ਕੀਤਾ ਹੈ। ਆਪਣੀ ਪੋਸਟ ਵਿੱਚ ਮਾਹੀ ਨੇ ਲਿਖਿਆ ਕਿ, 'ਮੈਂ ਕੁੱਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਹੋ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਕੰਮ ਨਾਲ ਜੁੜੀ ਕੋਈ ਗੱਲ ਸਾਂਝੀ ਕਰਨ ਦੀ ਲੋੜ ਪੈਣ ਤੱਕ ਕਿੰਨਾ ਸਮਾਂ ਲੱਗੇਗਾ। ਆਪਣੀਆਂ ਦੁਆਵਾਂ ਵਿਚ ਯਾਦ ਰੱਖਣਾ।'

ਮਾਹੀ ਵਿੱਜ ਨੇ ਹਾਲ ਹੀ ਵਿੱਚ 'ਸਹਿਰ ਹੋਨੇ ਕੋ ਹੈ' ਰਾਹੀਂ ਲੰਬੇ ਸਮੇਂ ਬਾਅਦ ਟੈਲੀਵਿਜ਼ਨ 'ਤੇ ਵਾਪਸੀ ਕੀਤੀ ਸੀ। ਇਸ ਤੋਂ ਪਹਿਲਾਂ ਉਹ ਆਖਰੀ ਵਾਰ 'ਲਾਲ ਇਸ਼ਕ' ਵਿੱਚ ਨਜ਼ਰ ਆਈ ਸੀ ਅਤੇ ਕਈ ਸਾਲਾਂ ਤੱਕ ਟੀਵੀ ਸੀਰੀਅਲਜ਼ ਤੋਂ ਦੂਰ ਰਹੀ ਸੀ। ਮਾਹੀ ਨੂੰ ਖਾਸ ਤੌਰ 'ਤੇ 'ਲਾਗੀ ਤੁਝਸੇ ਲਗਨ' ਅਤੇ 'ਬਾਲਿਕਾ ਵਧੂ' ਵਰਗੇ ਸੁਪਰਹਿੱਟ ਸ਼ੋਅਜ਼ ਵਿੱਚ ਉਸ ਦੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹ 'ਨੱਚ ਬਲੀਏ 5' ਅਤੇ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 7' ਵਰਗੇ ਰਿਐਲਿਟੀ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ।
36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ ਗਈ ਧੀ
NEXT STORY