ਮੁੰਬਈ- ਮਸ਼ਹੂਰ ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸੀ ਜੋ ਸ਼ਨੀਵਾਰ ਰਾਤ ਨੂੰ ਮੁੰਬਈ ਵਿੱਚ ਪੰਜਾਬੀ ਗਾਇਕ ਏਪੀ ਢਿੱਲੋਂ (AP Dhillon) ਦੇ ਮਿਊਜ਼ਿਕ ਕੰਸਰਟ ਵਿੱਚ ਸ਼ਾਮਲ ਹੋਏ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਆਪ ਨੂੰ ਹੌਟ ਅਵਤਾਰ ‘ਚ ਦਿਖਾਉਣ ‘ਚ ਕੋਈ ਕਸਰ ਨਹੀਂ ਛੱਡੀ। ਪਰ ਇਸ ਦੌਰਾਨ ਉਨ੍ਹਾਂ ਨੇ ਇੱਕ ਵੱਡੀ ਗਲਤੀ ਕਰ ਦਿੱਤੀ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਏਪੀ ਢਿੱਲੋਂ ਦੇ ਨਾਲ ਸਟੇਜ ਨੂੰ ਤਹਿਲਕਾ ਮਚਾਉਣ ਤੋਂ ਬਾਅਦ, ਮਲਾਇਕਾ ਨੂੰ ਇਵੈਂਟ ਤੋਂ ਜਾਂਦੇ ਹੋਏ ਦੇਖਿਆ ਗਿਆ ਸੀ, ਹਾਲਾਂਕਿ, ਲੋਕਾਂ ਨੇ ਗੌਰ ਕੀਤਾ ਕਿ ਭੀੜ ਵਿੱਚੋਂ ਲੰਘਦੇ ਹੋਏ ਮਲਾਇਕਾ ਆਪਣਾ ਹੈਂਡਬੈਗ ਜ਼ਿਪ ਕਰਨਾ ਭੁੱਲ ਗਈ ਸੀ। ਫਿਰ ਆਖਰੀ ਸਮੇਂ ‘ਤੇ ਇਵੈਂਟ ਦੇ ਸੁਰੱਖਿਆ ਇੰਚਾਰਜ ਦੀ ਨਜ਼ਰ ਮਲਾਇਕਾ ਦੇ ਬੈਗ ‘ਤੇ ਪਈ ਨਹੀਂ ਤਾਂ ਉਸ ਨੇ ਜਾ ਕੇ ਬੈਗ ਬੰਦ ਕੀਤਾ।
ਇਹ ਵੀ ਪੜ੍ਹੋ- 'Water Heating Rod' 'ਤੇ ਬਣ ਗਈ ਹੈ ਸਫੈਦ ਪਰਤ ਤਾਂ ਕਰੋ ਇਹ ਛੋਟਾ ਜਿਹਾ ਕੰਮ
ਕੰਸਰਟ ਦੌਰਾਨ ਮਲਾਇਕਾ ਨੇ ਬਲੈਕ ਮਿੰਨੀ ਡਰੈੱਸ ਪਾਈ ਹੋਈ ਸੀ, ਆਪਣੇ ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਮੈਚਿੰਗ ਬੂਟ ਅਤੇ ਇੱਕ ਬਹੁਤ ਮਹਿੰਗਾ ਸਲਿੰਗ ਬੈਗ ਵੀ ਕੈਰੀ ਕੀਤਾ ਸੀ। ਇਹ Bottega Veneta Bang Bang Vanity Case Bag ਸੀ ਜਿਸ ਦੀ ਕੀਮਤ 2.20 ਲੱਖ ਰੁਪਏ ਦੱਸੀ ਜਾਂਦੀ ਹੈ। ਜਦੋਂ ਉਹ ਪਿਛਲੇ ਦਰਵਾਜ਼ੇ ਰਾਹੀਂ ਇਵੈਂਟ ਤੋਂ ਬਾਹਰ ਨਿਕਲੀ, ਮਲਾਇਕਾ ਕੁਝ ਦੇਰ ਲਈ ਰੁਕੀ ਅਤੇ ਪੋਜ਼ ਦੇਣ ਲੱਗੀ, ਹਾਲਾਂਕਿ, ਉਹ ਆਪਣਾ ਬੈਗ ਜਿਪ ਕਰਨਾ ਭੁੱਲ ਗਈ ਸੀ, ਜਿਸ ਵਿੱਚ ਉਸਦਾ ਸਾਰਾ ਕੀਮਤੀ ਸਮਾਨ ਸੀ। ਫਿਰ ਉਸ ਦੀ ਟੀਮ ਦਾ ਇੱਕ ਮੈਂਬਰ ਉਸ ਦੀ ਮਦਦ ਲਈ ਅੱਗੇ ਆਇਆ ਅਤੇ ਅਭਿਨੇਤਰੀ ਦੇ ਇਵੈਂਟ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਤੁਰੰਤ ਆਪਣਾ ਬੈਗ ਬੰਦ ਕਰ ਦਿੱਤਾ।
ਮਲਾਇਕਾ ਅਰੋੜਾ ਨੇ ਏਪੀ ਢਿੱਲੋਂ ਨਾਲ ਸਾਂਝੀ ਕੀਤੀ ਸਟੇਜ
ਕੰਸਰਟ ਦੌਰਾਨ ਮਲਾਇਕਾ ਸਟੇਜ ‘ਤੇ ਆਈ ਅਤੇ ਢਿੱਲੋਂ ਨਾਲ ਉਸ ਦੇ ਸੁਪਰਹਿੱਟ ਗੀਤਾਂ ਦੀ ਪ੍ਰਫਾਰਮੈਂਸ ਦਿੱਤੀ। ਉਨ੍ਹਾਂ ਦੀ ਜੁਗਲਬੰਦੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹੁਣ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਮਲਾਇਕਾ ਨੂੰ ਸਟੇਜ ‘ਤੇ ਮਸਤੀ ਕਰਦੇ ਹੋਏ ਅਤੇ ਗਾਇਕ ਨੂੰ ਗਲੇ ਲਗਾਉਂਦੇ ਦੇਖਿਆ ਜਾ ਸਕਦਾ ਹੈ। ਢਿੱਲੋਂ ਨੇ ਇਸ ਦੌਰਾਨ ਸਟੇਜ ਉੱਤੋਂ ਕਿਹਾ ਕਿ “Make Some Noice for Malaika”, ਇਹ ਸੁਣ ਕੇ ਦਰਸ਼ਕਾਂ ਨੇ ਕਾਫੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਬਹੁਤ ਹੀ ਦਿਲਚਸਪ ਹੈ ਪਰਿਣੀਤੀ-ਰਾਘਵ ਦੀ ਲਵ ਸਟੋਰੀ
ਅਦਾਕਾਰਾ ਭੂਮੀ ਪੇਡਨੇਕਰ ਅਤੇ ਮ੍ਰਿਣਾਲ ਠਾਕੁਰ ਨੇ ਵੀ ਮੁੰਬਈ ਵਿੱਚ ਏਪੀ ਢਿੱਲੋਂ ਦੇ ਮਿਊਜ਼ਿਕ ਕੰਸਰਟ ਵਿੱਚ ਸ਼ਿਰਕਤ ਕੀਤੀ ਸੀ। ਮਿਊਜ਼ਿਕ ਕੰਸਰਟ ਵਿੱਚ ਗਾਇਕਾ ਨਿਕਿਤਾ ਗਾਂਧੀ ਨੇ ਵੀ ਪ੍ਰਦਰਸ਼ਨ ਕੀਤਾ। ਮੁੰਬਈ ਵਿੱਚ ਮਿਊਜ਼ਿਕ ਕੰਸਰਟ ਤੋਂ ਬਾਅਦ ਏਪੀ ਢਿੱਲੋਂ ਆਪਣੀ ਅਗਲੀ ਪ੍ਰਫਾਰਮੈਂਸ 14 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਦੇਣਗੇ। ਉਨ੍ਹਾਂ ਦਾ ਟੂਰ 21 ਦਸੰਬਰ ਨੂੰ ਚੰਡੀਗੜ੍ਹ ਵਿਖੇ ਸਮਾਪਤ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਨਾਂ ਬਲਾਊਜ਼ ਦੀ ਸਾੜ੍ਹੀ ਨੇ URfi ਨੂੰ ਦਿੱਤਾ ਧੋਖਾ, Oops Moment ਦਾ ਹੋਈ ਸ਼ਿਕਾਰ
NEXT STORY