ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਨਾ ਗੁਪਤਾ ਨਾਨੀ ਬਣ ਕੇ ਕਾਫੀ ਖੁਸ਼ ਹੈ। ਉਨ੍ਹਾਂ ਦੀ ਧੀ ਮਸਾਬਾ ਗੁਪਤਾ ਨੇ ਬੀਤੇ ਦਿਨੀਂ ਧੀ ਨੂੰ ਜਨਮ ਦਿੱਤਾ ਹੈ ਅਤੇ ਨੀਨਾ ਇਸ ਤੋਂ ਕਾਫੀ ਖੁਸ਼ ਹੈ। ਹਾਲ ਹੀ 'ਚ ਨੀਨਾ ਨੇ ਆਪਣੀ ਗੋਦੀ 'ਚ ਆਪਣੀ ਦੋਹਤੀ ਦੀ ਇੱਕ ਪਿਆਰੀ ਪਹਿਲੀ ਤਸਵੀਰ ਸਾਂਝੀ ਕੀਤੀ, ਜਿਸ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਮੇਰੀ ਧੀ ਦੀ ਧੀ - ਰੱਬ ਰਾਖਾ।'' ਪ੍ਰਸ਼ੰਸਕਾਂ ਨੇ ਇਸ 'ਤੇ ਕਾਫੀ ਕੁਮੈਂਟ ਕੀਤੇ ਅਤੇ ਨੀਨਾ ਨੂੰ ਗਲੈਮਰਸ ਨਾਨੀ ਕਿਹਾ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਨੂੰ ਮਸ਼ਹੂਰ ਗਾਇਕਾ ਨੇ ਲਿਆ ਲੰਮੇ ਹੱਥੀਂ, ਆਖੀ ਇਹ ਵੱਡੀ ਗੱਲ
ਨੀਨਾ ਨੇ ਦੋਹਤੀ ਨਾਲ ਸਾਂਝੀ ਕੀਤੀ ਤਸਵੀਰ
14 ਅਕਤੂਬਰ ਨੂੰ ਨੀਨਾ ਗੁਪਤਾ ਨੇ ਆਪਣੀ ਧੀ ਮਸਾਬਾ ਗੁਪਤਾ ਅਤੇ ਜਵਾਈ ਸਤਿਆਦੀਪ ਮਿਸ਼ਰਾ ਦੇ ਨਵਜੰਮੇ ਬੱਚੇ ਨਾਲ ਇੰਸਟਾਗ੍ਰਾਮ 'ਤੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਦਿਲ ਨੂੰ ਛੂਹ ਲੈਣ ਵਾਲੀ ਤਸਵੀਰ 'ਚ ਨੀਨਾ ਅੱਖਾਂ ਬੰਦ ਕਰਕੇ ਆਪਣੀ ਦੋਹਤੀ ਨੂੰ ਗੋਦੀ 'ਚ ਚੁੱਕੀ ਨਜ਼ਰ ਆ ਰਹੀ ਹੈ ਅਤੇ ਆਪਣਾ ਚਿਹਰਾ ਬੱਚੇ ਦੇ ਨੇੜੇ ਲਿਆ ਰਹੀ ਹੈ।
ਸੈਲੀਬ੍ਰਿਟੀਜ਼ ਨੇ ਦਿੱਤੀਆਂ ਵਧਾਈਆਂ
ਨੀਨਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕਾਂ ਨੇ ਕੁਮੈਂਟਸ ਨਾਲ ਭਰ ਦਿੱਤਾ ਅਤੇ ਕਈ ਮਸ਼ਹੂਰ ਹਸਤੀਆਂ ਨੇ ਨੀਨਾ ਨੂੰ ਵਧਾਈਆਂ ਵੀ ਦਿੱਤੀਆਂ। ਰਕੁਲ ਨੇ ਲਿਖਿਆ- 'ਧੰਨ ਹੋ, ਬੇਬੀ ਹਮੇਸ਼ਾ ਖੁਸ਼ ਰਹੇ।' ਮ੍ਰਿਣਾਲ ਨੇ ਲਿਖਿਆ- 'ਸ਼ੁੱਭਕਾਮਨਾਵਾਂ।' ਭੂਮੀ ਪੇਡਨੇਕਰ ਅਤੇ ਦੀਆ ਮਿਰਜ਼ਾ ਨੇ ਵੀ ਨਵੇਂ ਜਨਮੇ ਬੱਚੇ ਲਈ ਪਿਆਰ ਭੇਜਿਆ। ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ- 'ਓ ਗਲੈਮਰਸ ਨਾਨੀ।' ਇੱਕ ਨੇ ਲਿਖਿਆ-'ਵਧਾਈਆਂ ਨੀਨਾ ਮੈਮ, ਬਹੁਤ ਸਾਰਾ ਪਿਆਰ।' ਇੱਕ ਨੇ ਲਿਖਿਆ- 'ਨੀਨਾ ਜੀ ਨਾਨੀ ਜੀ ਬਣ ਗਏ ਹਨ।'
ਮਸਾਬਾ ਗੁਪਤਾ ਅਤੇ ਸਤਿਆਦੀਪ ਮਿਸ਼ਰਾ ਨੇ ਲਿਖੀ ਸੀ ਖ਼ਾਸ ਪੋਸਟ
ਦੱਸਣਯੋਗ ਹੈ ਕਿ 12 ਅਕਤੂਬਰ 2024 ਨੂੰ ਮਸਾਬਾ ਗੁਪਤਾ ਅਤੇ ਸਤਿਆਦੀਪ ਮਿਸ਼ਰਾ ਨੇ ਖੁਸ਼ੀ ਨਾਲ ਇੰਸਟਾਗ੍ਰਾਮ 'ਤੇ ਆਪਣੀ ਧੀ ਦੇ ਆਉਣ ਦਾ ਐਲਾਨ ਕੀਤਾ। ਉਸ ਨੇ ਲਿਖਿਆ- 'ਸਾਡੀ ਬਹੁਤ ਹੀ ਖਾਸ ਛੋਟੀ ਕੁੜੀ ਇੱਕ ਬਹੁਤ ਹੀ ਖਾਸ ਦਿਨ, 11.10.2024 ਮਸਾਬਾ ਅਤੇ ਸਤਿਆਦੀਪ ਕੋਲ ਪਹੁੰਚੀ ਹੈ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਾਬਾ ਸਿੱਦੀਕੀ ਦੀ ਆਖਰੀ ਪੋਸਟ ਵਾਇਰਲ, ਸਵੇਰੇ ਮੰਗੀ ਦੁਆ ਪਰ ਮਿਲੀ ਮੌਤ
NEXT STORY