ਬਾਲੀਵੁੱਡ ਡੈਸਕ: ਯੂ.ਕੇ. ਅਧਾਰਤ ਫ਼ਿਲਮ ਕੰਪਨੀ ‘ਦਿ ਪ੍ਰੋਡਕਸ਼ਨ ਹੈੱਡਕੁਆਰਟਜ਼ਰ ਲਿਮਟਿਡ’ ਦੀਆਂ ਦੋ ਫ਼ਿਲਮਾਂ ਕਾਨਸ ਫ਼ਿਲਮ ਫ਼ੈਸਟੀਵਲ ਦੇ ਇੰਡੀਆ ਫ਼ਿਲਮ ਪਵੇਲੀਅਨ ’ਚ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ’ਚੋਂ ਇਕ ਦਾ ਸਿਰਲੇਖ ‘ਫ਼ੁਟਪ੍ਰਿੰਟਸ ਆਨ ਵਾਟਰ’ ਹੈ। ਕੁੱਲ 115 ਮਿੰਟ ਦੀ ਇਸ ਫ਼ਿਲਮ ’ਚ ਆਦਿਲ ਹੁਸੈਨ, ਨੀਮੀਸ਼ਾ ਸਜਾਯਨ, ਲੀਨਾ ਕੁਮਾਰ ਅਤੇ ਬ੍ਰਿਟਿਸ਼ ਅਦਾਕਾਰ ਔਨਤੀਨਿਓ ਅਕੀਲ ਨੇ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਫ਼ਿਲਹਾਲ ਇਸ ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਚਲ ਰਿਹਾ ਹੈ।
ਇਹ ਵੀ ਪੜ੍ਹੋ: ਕਾਨਸ 2022 ’ਚ ਰੈੱਡ ਕਾਰਪੇਟ ’ਤੇ ਉਤਰਨ ਤੋਂ ਬਾਅਦ ਪਿੰਕ ਆਉਟਫ਼ਿਟ ’ਚ ਨਜ਼ਰ ਆਈ ਉਰਵਸ਼ੀ
ਇਸ ਫ਼ਿਲਮ ਦਾ ਨਿਰਮਾਣ ਮੋਹਨ ਨਾਦਰ ਨੇ ਕੀਤਾ ਹੈ। ਜਦਕਿ ਸਾਊਂਡ ਡਿਜ਼ਾਈਨ ਦੀ ਜ਼ਿੰਮੇਵਾਰੀ ਆਸਕਰ ਅਵਾਰਡ ਜੇਤੂ ਰਸੂਲ ਪੁਕੁਟੀ ਨੇ ਨਿਭਾਈ ਹੈ। ‘ਫ਼ੁਟਪ੍ਰਿੰਟਸ ਆਨ ਵਾਟਰ’ ’ਚ ਨਥਾਲੀਆ ਸਿਆਮ ਨੇ ਇਸ ਫ਼ਿਲਮ ਦੇ ਨਿਰਦੇਸ਼ਨ ਦੇ ਖੇਤਰ ’ਚ ਕਦਮ ਰੱਖਿਆ ਹੈ। ਖ਼ਾਸ ਗੱਲ ਹੈ ਕਿ ਇਹ ਫ਼ਿਲਮ ਸੱਚੀ ਕਹਾਣੀ ਹੈ ਕਿ ਕਿਵੇਂ ਰਘੂ ਨਾਮ ਦਾ ਵਿਅਕਤੀ ਆਪਣੀ ਧੀ ਦੇ ਗੁਆਚਣ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀ ਵਜੋਂ ਯੂ.ਕੇ. ਪਹੁੰਚਦਾ ਹੈ।
ਪ੍ਰੋਡਕਸ਼ਨ ਹੈੱਡਕੁਆਰਟਰ ਲਿਮਟਿਡ ਵੱਲੋਂ ਇਸ ਸਮੇਂ ਅੰਤਰਰਾਸ਼ਟਰੀ ਪੱਧਰ ਦੇ ਕਈ ਦਿਲਚਸਪ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ, ਜੋ ਇਸ ਸਮੇਂ ਨਿਰਮਾਣ ਦੇ ਵੱਖ-ਵੱਖ ਪੜਾਵਾਂ ’ਚ ਹਨ। ਇਨ੍ਹਾਂ ਫਿਲਮਾਂ ’ਚ ਜੋ ਪੂਰੀ ਤਰ੍ਹਾਂ ਤਿਆਰ ਹੈ ਉਹ ‘ਫ਼ੁਟਪ੍ਰਿੰਟਸ ਆਨ ਵਾਟਰ’, ‘36 ਗੁਣ’ ਅਤੇ ‘ਰੈਟ ਆਨ ਦਾ ਹਾਈਵੇ’ ਸ਼ਾਮਲ ਹਨ।
ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ਤੋਂ ਘਰ ਪਰਤਦੇ ਹੀ ਅਭਿਸ਼ੇਕ ਬੱਚਨ ਨੂੰ ਮਿਲੀ ਬੁਰੀ ਖ਼ਬਰ,ਕਰੀਬੀ ਦੋਸਤ ਹੀ ਹੋਈ ਮੌਤ
ਸੁਮਿਤ ਕੱਕੜ ਦੁਆਰਾ ਨਿਰਦੇਸ਼ਤ ‘36 ਗੁਣ’ ਦੇ ਸਿਤਾਰੇ ਸੰਤੋਸ਼ ਜੁਵੇਕਰ ਅਤੇ ਪੂਰਵਾ ਪਵਾਰ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਇਕ ਸਮਾਜਿਕ ਵਿਸ਼ਵਾਸ 'ਤੇ ਅਧਾਰਤ ਹੈ ਕਿ ਜੇਕਰ ਇਕ ਮੁੰਡਾ ਅਤੇ ਇਕ ਕੁੜੀ ’ਚ 36 ਗੁਣ ਸਾਂਝੇ ਹੁੰਦੇ ਹਨ ਤਾਂ ਉਹ ਇਕ ਦੂਜੇ ਨਾਲ ਵਿਆਹ ਕਰਨ ਲਈ ਆਦਰਸ਼ ਜੋੜੇ ਵਜੋਂ ਦੇਖੇ ਜਾਂਦੇ ਹਨ।
ਇਹ ਵੀ ਪੜ੍ਹੋ: ਜਦੋਂ ਜਿਮ 'ਚ ਦਿਸ਼ਾ ਪਟਾਨੀ ਨੇ ਰਾਹ ਰੋਕਣ ਵਾਲੇ ਮੁੰਡੇ ਦੀ ਜੰਮ ਕੇ ਕੀਤੀ ਕੁੱਟਮਾਰ, ਵੀਡੀਓ ਵੇਖ ਲੋਕਾਂ ਨੇ ਕੀਤੀ ਤਾਰੀਫ਼
ਰਣਦੀਪ ਹੁੱਡਾ ਸਟਾਰ ‘ਰੈਟ ਆਨ ਦਿ ਹਾਈਵੇ’ ਇਕ 115 ਮਿੰਟ ਦੀ ਲੰਬੀ ਫ਼ਿਲਮ ਹੈ ਜੋ ਇਕ ਵਿਗਿਆਪਨ ਪੇਸ਼ੇਵਰ ਦੀ ਕਹਾਣੀ ਦੱਸਦੀ ਹੈ ਜੋ ਆਪਣੀ ਜ਼ਿੰਦਗੀ ਦੇ ਆਖਰੀ 48 ਘੰਟਿਆਂ ਬਾਰੇ ਸਭ ਕੁਝ ਭੁੱਲ ਜਾਂਦਾ ਹੈ ਅਤੇ ਫਿਰ ਆਪਣੀ ਯਾਦ ਨੂੰ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕਰਦਾ ਹੈ। ਫ਼ਿਲਮ ਦੀ ਸ਼ੂਟਿੰਗ ਸਕਾਟਲੈਂਡ ’ਚ ਕੀਤੀ ਗਈ ਹੈ ਅਤੇ ਇਸ ਦਾ ਨਿਰਦੇਸ਼ਨ ਵਿਵੇਕ ਚੌਹਾਨ ਨੇ ਕੀਤਾ ਹੈ।
ਮੈਰੂਨ ਟਾਪ ਅਤੇ ਬਲੈਕ ਸ਼ਾਰਟਸ 'ਚ ਮੌਨੀ ਰਾਏ ਨੇ ਲਗਾਇਆ ਹੌਟਨੈੱਸ ਦਾ ਤੜਕਾ, ਦੇਖੋ ਤਸਵੀਰਾਂ
NEXT STORY