ਨਵੀਂ ਦਿੱਲੀ- ਗਲੈਮਰ ਵਰਲਡ ਦੇ ਪਾਵਰ ਕਪਲਸ 'ਚੋਂ ਇੱਕ ਸਿਧਾਰਥ ਅਤੇ ਅਦਿਤੀ ਰਾਓ ਹੈਦਰੀ ਨੇ ਇਸ ਸਾਲ ਮਾਰਚ 'ਚ ਇੱਕ ਦੂਜੇ ਨਾਲ ਮੰਗਣੀ ਕੀਤੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਮੰਗਣੀ ਦੀ ਰਿੰਗ ਦਿਖਾ ਕੇ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਹੁਣ ਅਦਿਤੀ ਰਾਓ ਹੈਦਰੀ ਨੇ ਸਿਧਾਰਥ ਨਾਲ ਆਪਣੀ ਪ੍ਰੇਮ ਕਹਾਣੀ ਸੁਣਾਈ ਹੈ ਅਤੇ ਇਹ ਵੀ ਦੱਸਿਆ ਹੈ ਕਿ ਕਿਵੇਂ ਅਦਾਕਾਰ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ।ਅਦਿਤੀ ਰਾਓ ਹੈਦਰੀ ਅਤੇ ਸਿਧਾਰਥ ਪਿਛਲੇ ਤਿੰਨ ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੀ ਪਹਿਲੀ ਮੁਲਾਕਾਤ ਫਿਲਮ ਮਹਾ ਸਮੁੰਦਰ ਦੇ ਸੈੱਟ 'ਤੇ ਹੋਈ ਸੀ। ਦੋਹਾਂ ਨੂੰ ਪਹਿਲੀ ਨਜ਼ਰ 'ਚ ਹੀ ਇੱਕ ਸਬੰਧ ਮਹਿਸੂਸ ਹੋਣ ਲੱਗਾ। ਸਾਲਾਂ ਤੱਕ ਗੁਪਤ ਰਿਸ਼ਤੇ 'ਚ ਰਹਿਣ ਤੋਂ ਬਾਅਦ, ਅਦਿਤੀ ਅਤੇ ਸਿਧਾਰਥ ਨੇ ਸਗਾਈ ਕਰਕੇ ਇਸ ਨੂੰ ਅਧਿਕਾਰਤ ਕਰ ਦਿੱਤਾ। ਜਲਦ ਹੀ ਉਹ ਵਿਆਹ ਵੀ ਕਰਨ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਸੈਂਸਰ ਬੋਰਡ ਨੇ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਦੇਣ ਤੋਂ ਕੀਤਾ ਇਨਕਾਰ
ਇੱਕ ਇੰਟਰਵਿਊ 'ਚ ਅਦਿਤੀ ਰਾਓ ਹੈਦਰੀ ਨੇ ਖੁਲਾਸਾ ਕੀਤਾ ਹੈ ਕਿ ਸਿਧਾਰਥ ਅਤੇ ਉਹ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਕੱਠੇ ਸਨ। ਅਦਿਤੀ ਨੂੰ ਯਾਦ ਹੈ ਕਿ ਜਦੋਂ ਸਿਧਾਰਥ ਨੇ ਅਸਲ 'ਚ ਉਸ ਨੂੰ ਪ੍ਰਰਪੋਜ਼ ਕੀਤਾ ਸੀ ਤਾਂ ਉਸ ਨੇ ਕਿੰਨਾ ਸੋਚਿਆ ਹੋਇਆ ਸੀ। ਅਦਿਤੀ ਨੇ ਕਿਹਾ, 'ਮੈਂ ਆਪਣੀ ਨਾਨੀ ਦੇ ਬਹੁਤ ਨੇੜੇ ਸੀ, ਜੋ ਕਿ ਕੁਝ ਸਾਲ ਪਹਿਲਾਂ ਸਾਨੂੰ ਛੱਡ ਕੇ ਚਲੀ ਗਈ, ਉਨ੍ਹਾਂ ਨੇ ਹੈਦਰਾਬਾਦ 'ਚ ਇੱਕ ਸਕੂਲ ਖੋਲ੍ਹਿਆ ਸੀ, ਇੱਕ ਦਿਨ ਸਿਧਾਰਥ ਨੇ ਮੈਨੂੰ ਇਸ ਸਕੂਲ ਨੂੰ ਦੇਖਣ ਜਾਣ ਬਾਰੇ ਕਿਹਾ ਅਤੇ ਉੱਥੇ ਹੀ ਉਨ੍ਹਾਂ ਨੇ ਮੈਨੂੰ ਪਰਪੋਜ਼ ਕੀਤਾ।'ਅਦਿਤੀ ਨੇ ਅੱਗੇ ਕਿਹਾ, 'ਸਿਧਾਰਥ ਮੈਨੂੰ ਇਸ ਸਾਲ ਮਾਰਚ 'ਚ ਸਕੂਲ ਲੈ ਗਿਆ ਅਤੇ ਜਿਸ ਜਗ੍ਹਾਂ 'ਤੇ ਉਸ ਨੇ ਬਚਪਨ ਬਿਤਾਇਆ ਸੀ, ਉਥੇ ਗੋਡਿਆਂ ਭਾਰ ਬੈਠ ਗਿਆ, ਮੈਂ ਉਸ ਨੂੰ ਪੁੱਛਿਆ ਹੁਣ ਤੁਹਾਡਾ ਕੀ ਗੁਆਚ ਗਿਆ ਹੈ ਕੀ ਤੁਹਾਡੀਆਂ ਜੁੱਤੀਆਂ ਦੇ ਫੀਤੇ ਖੁੱਲ੍ਹੇ ਹੋਏ ਹਨ? ਉਹ ਕਹਿੰਦਾ ਰਿਹਾ ਮੇਰੀ ਗੱਲ ਸੁਣੋ ਅਤੇ ਫਿਰ ਉਸ ਨੇ ਮੈਨੂੰ ਪ੍ਰਪੋਜ਼ ਕੀਤਾ, ਸਿਧਾਰਥ ਨੇ ਕਿਹਾ ਕਿ ਉਹ ਮੈਨੂੰ ਆਪਣੇ ਦਿਲ 'ਚ ਜਗ੍ਹਾਂ ਦੇਣਾ ਚਾਹੁੰਦਾ ਹੈ।'
ਇਹ ਖ਼ਬਰ ਵੀ ਪੜ੍ਹੋ - ਪਹਿਲੀ ਵਾਰ ਪੰਜਾਬ ਪੁੱਜੀ ਬਾਲੀਵੁੱਡ ਅਦਾਕਾਰਾ Manara Chopra
ਤੁਹਾਨੂੰ ਦੱਸ ਦੇਈਏ ਕਿ ਅਦਿਤੀ ਅਤੇ ਸਿਧਾਰਥ ਪਹਿਲੀ ਵਾਰ ਸਾਲ 2021 'ਚ ਰਿਲੀਜ਼ ਹੋਈ ਫਿਲਮ 'ਮਹਾ ਸਮੁੰਦਰ' ਦੇ ਸੈੱਟ 'ਤੇ ਮਿਲੇ ਸਨ। ਅਦਾਕਾਰਾ ਨੇ ਦੱਸਿਆ ਕਿ ਸਿਧਾਰਥ ਨੇ ਉਸ ਨੂੰ ਕਿਹਾ, 'ਹੈਲੋ ਖੂਬਸੂਰਤ ਲੜਕੀ।' ਹਾਲਾਂਕਿ ਇਹ ਸਹੀ ਨਹੀਂ ਹੈ ਕਿ ਜਦੋਂ ਕੋਈ ਅਚਾਨਕ ਅਜਿਹਾ ਕਹਿੰਦਾ ਹੈ, ਪਰ ਜੋ ਉਸ ਨੇ ਕਿਹਾ ਉਹ ਮੇਰੇ ਦਿਲ ਨੂੰ ਛੂਹ ਗਿਆ, ਦਿਨ ਦੇ ਅੰਤ ਤੱਕ ਮੈਂ ਉਸ ਦੀ ਸੀ ਅਤੇ ਸੈੱਟ 'ਤੇ ਹਫੜਾ-ਦਫੜੀ ਮੱਚ ਗਈ।ਅਦਾਕਾਰਾ ਨੇ ਵਿਆਹ ਦੇ ਸਵਾਲ 'ਤੇ ਵਿਸਤਾਰ ਨਾਲ ਕੁਝ ਨਹੀਂ ਕਿਹਾ। ਅਦਾਕਾਰਾ ਨੇ ਦੱਸਿਆ ਕਿ ਉਹ ਅਤੇ ਸਿਧਾਰਥ ਅਗਲੇ ਸਾਲ ਵਾਨਪਾਰਥੀ ਦੇ 400 ਸਾਲ ਪੁਰਾਣੇ ਮੰਦਰ 'ਚ ਵਿਆਹ ਕਰਨਗੇ, ਜੋ ਕਿ ਮੇਰੇ ਪਰਿਵਾਰ ਲਈ ਬਹੁਤ ਮਹੱਤਵਪੂਰਨ ਹੈ, ਵਾਨਪਾਰਥੀ ਤੇਲੰਗਾਨਾ ਦਾ ਇੱਕ ਕਸਬਾ ਹੈ। ਤੁਹਾਨੂੰ ਦੱਸ ਦੇਈਏ ਕਿ ਵਨਪਾਰਥੀ ਸਥਿਤ ਸ਼੍ਰੀਰੰਗਪੁਰਮ ਮੰਦਰ 'ਚ ਜੋੜੇ ਦੀ ਮੰਗਣੀ ਹੋਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
BDay Spl: ਅੱਜ ਹੈ ਸੁਰਾਂ ਦੇ ਬਾਦਸ਼ਾਹ ਸਤਿੰਦਰ ਸਰਤਾਜ ਦਾ ਜਨਮਦਿਨ, ਜਾਣੋ ਕੁਝ ਦਿਲਚਸਪ ਗੱਲਾਂ
NEXT STORY