ਮੁੰਬਈ(ਬਿਊਰੋ) - ਬਾਲੀਵੁੱਡ ਤੋਂ ਇਕ ਤੋਂ ਬਾਅਦ ਇਕ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਦੁੱਖ ਭਰੀ ਖਬਰ ਅਜੇ ਦੇਵਗਨ ਦੇ ਪਰਿਵਾਰ ਚੋਂ ਆ ਰਹੀ ਹੈ। ਬੀਤੇ ਰਾਤ ਅਜੇ ਦੇਵਗਨ ਦੇ ਛੋਟੇ ਭਰਾ ਅਨਿਲ ਦੇਵਗਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਛੋਟੇ ਭਰਾ ਅਨਿਲ ਦੇਵਗਨ ਦੇ ਹੋਏ ਇਸ ਅਚਨਚੇਤ ਦਿਹਾਂਤ ਕਾਰਨ ਅਜੇ ਦੇਵਗਨ ਦੇ ਘਰ ਸੋਗ ਦੀ ਲਹਿਰ ਹੈ। ਅਨਿਲ ਦੇਵਗਨ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ। ਅਨਿਲ ਦੇਵਗਨ ਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਕੁੱਝ ਪਤਾ ਨਹੀਂ ਚੱਲ ਸਕਿਆ।
ਛੋਟੇ ਭਰਾ ਦੀ ਮੌਤ ਦੀ ਜਾਣਕਾਰੀ ਖੁਦ ਅਜੈ ਦੇਵਗਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ ਤੇ ਦੱਸਿਆ ਕਿ ਛੋਟੇ ਭਰਾ ਕੱਲ੍ਹ ਰਾਤ ਹੀ ਇਸ ਦੁਨੀਆਂ ਤੋਂ ਚੱਲ ਗਏ ਸਨ। ਜਿਸ ਨਾਲ ਪਰਿਵਾਰ ਬੇਹੱਦ ਦੁੱਖੀ ਹੈ। ਇਸ ਦੁੱਖ ਦੀ ਘੜੀ 'ਚ ਅਜੈ ਦੇਵਗਨ ਨਾਲ ਕਈ ਬਾਲੀਵੁੱਡ ਕਲਾਕਾਰ ਦੁੱਖ ਸਾਂਝਾ ਕਰ ਰਹੇ ਹਨ।ਅਜੈ ਦੇਵਗਨ ਨੇ ਫੈਨਜ਼ ਨੂੰ ਆਪਣੇ ਭਰਾ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾਂ ਕਰਨ ਲਈ ਕਿਹਾ ਹੈ। ਅਨਿਲ ਦੇਵਗਨ ਦੇ ਦਿਹਾਂਤ ਕਾਰਨ ਬਾਲੀਵੁੱਡ ਜਗਤ 'ਚ ਸੋਗ ਦੀ ਲਹਿਰ ਹੈ।
ਦੱਸ ਦਈਏ ਕਿ ਅਨਿਲ ਦੇਵਗਨ 1996 'ਚ ਆਈ ਹਿੰਦੀ ਫਿਲਮ 'ਜੀਤ' 'ਚ ਬਤੌਰ ਸਹਾਇਕ ਨਿਰਦੇਸ਼ਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਨਿਮ ਨੇ 'ਪਿਆਰ ਤੋਂ ਹੋਨਾ ਹੀ ਥਾਂ', 'ਜਾਨ', 'ਇਤਿਹਾਸ', ਤੇ 'ਹਿੰਦੁਸਤਾਨ ਦੀ ਕਸਮ' 'ਚ ਸਹਾਇਕ ਨਿਰਦੇਸ਼ਕ ਵੱਜੋਂ ਕੰਮ ਕੀਤਾ।
ਲੰਡਨ 'ਚ ਚੱਲ ਰਹੀ ਹੈ 'ਪਾਣੀ ਚ ਮਧਾਣੀ' ਦੀ ਸ਼ੂਟਿੰਗ, ਤਸਵੀਰਾਂ ਹੋਈਆਂ ਵਾਇਰਲ
NEXT STORY