ਮੁੰਬਈ - ਅਦਾਕਾਰ ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬੱਚਨ ਪਾਂਡੇ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਕਸ਼ੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੂੰ ਮਿਲਣ ਗਏ। ਅਦਾਕਾਰ ਨੇ ਜਵਾਨਾਂ ਨਾਲ ਵਾਲੀਬਾਲ ਵੀ ਖੇਡੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਆਈਟੀਬੀਪੀ ਕੰਪਲੈਕਸ ਵਿਚ ਡੀਜੀ ਆਈਟੀਬੀਪੀ ਸੰਜੇ ਅਰੋੜਾ ਅਤੇ ਬਲ ਦੇ ਜਵਾਨਾਂ ਨਾਲ ਅਕਸ਼ੇ ਨੇ ਮੁਲਾਕਾਤ ਕੀਤੀ। ਇੱਥੇ ਅਦਾਕਾਰਾ ਨੇ ਵਾਲੀਬਾਲ ਕੋਰਟ ਦਾ ਉਦਘਾਟਨ ਕੀਤਾ। ਅਕਸ਼ੈ ਨੂੰ ਜਵਾਨਾਂ ਨਾਲ ਵਾਲੀਬਾਲ ਖੇਡਦੇ ਵੀ ਦੇਖਿਆ ਗਿਆ। ਫਿਰ ਕੈਂਪਸ ਵਿੱਚ ਸੈਂਟਰਲ ਸਕੂਲ ਦੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ।
ਅਕਸ਼ੈ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਅਕਸ਼ੇ ਨੇ ਆਪਣੀ ਫਿਲਮ ਕੇਸਰੀ ਦੇ ਗੀਤ 'ਤੇਰੀ ਮਿੱਟੀ' 'ਤੇ ਡਾਂਸ ਵੀ ਕੀਤਾ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਕਸ਼ੈ ਕਈ ਮੌਕਿਆਂ 'ਤੇ ਦੇਸ਼ ਦੇ ਜਵਾਨਾਂ ਨੂੰ ਮਿਲਦੇ ਰਹੇ ਹਨ। 2017 ਵਿੱਚ, ਉਸਨੂੰ 'ਜੌਲੀ ਐਲਐਲਬੀ 2' ਦੀ ਸ਼ੂਟਿੰਗ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਆਈਟੀਬੀਪੀ ਦੇ ਜਵਾਨਾਂ ਨਾਲ ਵਾਲੀਬਾਲ ਮੈਚ ਖੇਡਦੇ ਦੇਖਿਆ ਗਿਆ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ 'ਬੱਚਨ ਪਾਂਡੇ' ਤੋਂ ਇਲਾਵਾ ਅਕਸ਼ੇ 'ਰਾਮ ਸੇਤੂ', 'ਮਿਸ਼ਨ ਸਿੰਡਰੈਲਾ', 'ਗੋਰਖਾ', 'ਸੈਲਫੀ', 'ਓ ਮਾਈ ਗੌਡ 2' ਅਤੇ 'ਬੜੇ ਮੀਆਂ ਛੋਟੇ ਮੀਆਂ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣਗੇ। '।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਲਮਾਨ ਖਾਨ ਦੀ ਭੈਣ ਅਰਪਿਤਾ ਨੇ ਖਰੀਦਿਆ ਨਵਾਂ ਘਰ, ਕੀਮਤ ਜਾਣ ਹੋਵੋਗੇ ਹੈਰਾਨ
NEXT STORY