ਐਂਟਰਟੇਨਮੈਂਟ ਡੈਸਕ : ਆਲੀਆ ਭੱਟ ਦੀ ਐਕਸ਼ਨ ਫਿਲਮ ‘ਜਿਗਰਾ’ ਦਾ ਪ੍ਰੀਮੀਅਰ ਅੱਜ ਓਟੀਟੀ ਪਲੈਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ ਅਕਤੂਬਰ ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਨੈੱਟਫਲਿਕਸ ਨੇ ਆਪਣੇ ਇੰਸਟਾਗ੍ਰਾਮ ’ਤੇ ਫਿਲਮ ਰਿਲੀਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪੋਸਟ ਦੇ ਨਾਲ ਹੀ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਵਸਨ ਬਾਲਾ ਨੇ ਕੀਤਾ ਹੈ।
ਇਹ ਵੀ ਪੜ੍ਹੋ- ਨਹੀਂ ਰੁਕ ਰਿਹੈ ਦਿਲਜੀਤ ਦੋਸਾਂਝ ਦਾ ਕਰੇਜ਼, 5 ਹਜ਼ਾਰ ਦੀ ਟਿਕਟ ਵਿਕੀ 50 ਹਜ਼ਾਰ 'ਚ
ਸਾਲ 2024 ਵਿੱਚ ਰਿਲੀਜ਼ ਹੋਣ ਵਾਲੀ ਇਹ ਆਲੀਆ ਭੱਟ ਦੀ ਇੱਕੋ ਫਿਲਮ ਹੈ। ਫਿਲਮ ਵਿੱਚ ਆਲੀਆ ਦੇ ਨਾਲ ਵੇਦਾਂਗ ਰਾਇਨਾ, ਮਨੋਜ ਪਾਹਵਾ ਅਤੇ ਵਿਵੇਕ ਗੋਂਬਰ ਵੀ ਨਜ਼ਰ ਆਉਣਗੇ। ਫਿਲਮ 6 ਦਸੰਬਰ ਤੋਂ ਨੈੱਟਫਲਿਕਸ ’ਤੇ ਦੇਖੀ ਜਾ ਸਕੇਗੀ। ਇਹ ਫਿਲਮ ਸੱਤਿਆ ਆਨੰਦ ਦੀ ਕਹਾਣੀ ’ਤੇ ਆਧਾਰਿਤ ਹੈ, ਜਿਸ ਦਾ ਕਿਰਦਾਰ ਆਲੀਆ ਭੱਟ ਨੇ ਨਿਭਾਇਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਉਹ ਆਪਣੇ ਭਰਾ ਅੰਕੁਰ ਆਨੰਦ ਨੂੰ ਕਿਵੇਂ ਮੁਸ਼ਕਲ ਹਾਲਾਤ ’ਚੋਂ ਬਾਹਰ ਕੱਢਦੀ ਹੈ। ਇਹ ਫਿਲਮ ਇੱਕ ਪਰਿਵਾਰ ਦੇ ਆਪਸੀ ਪਿਆਰ ਅਤੇ ਤਿਆਗ ਦੀ ਭਾਵਨਾ ਦੁਆਲੇ ਘੁੰਮਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰਸਿੱਧ ਅਦਾਕਾਰਾ ਦੀ ਬੋਲਡ ਵੀਡੀਓ ਪਲਾਂ 'ਚ ਹੋ ਗਈ ਵਾਇਰਲ, ਵੇਖ ਫੈਨਜ਼ ਦੇ ਉੱਡੇ ਹੋਸ਼
NEXT STORY