ਮੁੰਬਈ (ਬਿਊਰੋ)– ਦਿੱਗਜ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਅਯੁੱਧਿਆ ’ਚ ਬਣੇ ਨਵੇਂ ਰਾਮ ਮੰਦਰ ਦੇ ਦਰਸ਼ਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਐਕਸ ’ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ ’ਚ ਅਮਿਤਾਭ ਬੱਚਨ ਰਾਮ ਲੱਲਾ ਦੀ ਮੂਰਤੀ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸੋਮਵਾਰ ਨੂੰ ਅਯੁੱਧਿਆ ਦੇ ਮੰਦਰ ’ਚ ਪੀ. ਐੱਮ. ਨਰਿੰਦਰ ਮੋਦੀ ਨੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਅਮਿਤਾਭ ਬੱਚਨ ਨੇ ਲਿਖਿਆ, ‘‘ਬੋਲ ਸਿਆ ਪਤੀ ਰਾਮ ਚੰਦਰ ਕੀ ਜੈ।’’ ਦੱਸ ਦੇਈਏ ਕਿ ਅਮਿਤਾਭ ਬੱਚਨ ਵੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਚ ਬੁਲਾਏ ਗਏ 7,000 ਮਹਿਮਾਨਾਂ ’ਚੋਂ ਇਕ ਸਨ।

ਸੋਮਵਾਰ ਨੂੰ ਅਯੁੱਧਿਆ ’ਚ ਇਕ ਸ਼ਾਨਦਾਰ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਮੋਦੀ ਨੇ ਹੱਥ ਜੋੜ ਕੇ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਅਮਿਤਾਭ ਬੱਚਨ ਨੇ ਅਯੁੱਧਿਆ ’ਚ ਖ਼ਰੀਦੀ ਹੈ ਜ਼ਮੀਨ
ਖ਼ਬਰਾਂ ਮੁਤਾਬਕ ਅਮਿਤਾਭ ਬੱਚਨ ਨੇ ਅਯੁੱਧਿਆ ’ਚ ਸੈਵਨ ਸਟਾਰ ਐਨਕਲੇਵ ’ਚ ਇਕ ਪਲਾਟ ਖ਼ਰੀਦਿਆ ਹੈ, ਜੋ ਅਯੁੱਧਿਆ ’ਚ ਨਵੇਂ ਰਾਮ ਮੰਦਰ ਦੇ ਨਿਰਮਾਣ ਕਾਰਨ ਚਰਚਾ ’ਚ ਹੈ। ਅਮਿਤਾਭ ਬੱਚਨ ਨੇ ਰਾਮ ਮੰਦਰ ਤੋਂ ਮਹਿਜ਼ 15 ਮਿੰਟ ਦੀ ਦੂਰੀ ’ਤੇ 10,000 ਵਰਗ ਫੁੱਟ ਦਾ ਇਹ ਪਲਾਟ ਖ਼ਰੀਦਿਆ ਹੈ, ਜਿਸ ਦੀ ਕੀਮਤ 14.5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਅਯੁੱਧਿਆ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ
ਸੋਮਵਾਰ ਨੂੰ ਅਯੁੱਧਿਆ ’ਚ ਪੀ. ਐੱਮ. ਮੋਦੀ ਵਲੋਂ ਨਵੇਂ ਬਣੇ ਰਾਮ ਮੰਦਰ ’ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਇਸ ਤੋਂ ਬਾਅਦ ਪੀ. ਐੱਮ. ਮੋਦੀ ਨੇ ਆਪਣੇ ਭਾਸ਼ਣ ’ਚ ਵੀ ਇਸ ਨੂੰ ਇਕ ਨਵੇਂ ਯੁੱਗ ਦੀ ਸ਼ੁਰੂਆਤ ਦੱਸਿਆ ਸੀ। ਰਾਮ ਲੱਲਾ ਦੀ ਇਸ ਮੂਰਤੀ ਨੂੰ ਮੈਸੂਰ ਦੇ ਕਲਾਕਾਰ ਅਰੁਣ ਯੋਗੀਰਾਜ ਨੇ ਕਾਲੇ ਪੱਥਰ ਨੂੰ ਤਰਾਸ਼ ਕੇ ਬਣਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਟ ਕਰਕੇ ਸਾਂਝੀ ਕਰੋ।
ਰਾਮ ਮੰਦਰ ਦੇ ਅੰਦਰ ਭੀੜ ’ਚ ਫਸੀ ਆਲੀਆ ਭੱਟ, ਪਤਨੀ ਨੂੰ ਸੰਭਾਲਦੇ ਪ੍ਰੇਸ਼ਾਨ ਦਿਖੇ ਰਣਬੀਰ ਕਪੂਰ
NEXT STORY