ਮੁੰਬਈ (ਵੈੱਬ ਡੈਸਕ) — ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਚਿੰਤਾ 'ਚ ਹਨ। ਕੁਝ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਲਈ ਪ੍ਰਾਥਨਾ/ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਇਸ ਸਭ ਦੇ ਚਲਦਿਆਂ ਉੱਜੈਨ ਦੇ ਮਸ਼ਹੂਰ ਮਹਾਕਾਲ ਮੰਦਰ 'ਚ 'ਮਹਾਮ੍ਰਿਤਿਉਂਜੈ ਜਾਪ' ਕੀਤਾ ਗਿਆ, ਤਾਂ ਜੋ ਉਨ੍ਹਾਂ ਦੀ ਸਿਹਤ 'ਚ ਜਲਦ ਹੀ ਸੁਧਾਰ ਹੋ ਸਕੇ।

ਅਮਿਤਾਭ ਬੱਚਨ ਦੇ ਜਲਦ ਠੀਕ ਹੋਣ ਲਈ ਹੋ ਰਹੀਆਂ ਪ੍ਰਾਰਥਨਾਵਾਂ ਦੀਆਂ ਤਸਵੀਰਾਂ ਦੇਸ਼ ਭਰ ਤੋਂ ਸਾਹਮਣੇ ਆ ਰਹੀਆਂ ਹਨ। ਅਮਿਤਾਭ ਅਤੇ ਉਨ੍ਹਾਂ ਦੇ ਪਰਿਵਾਰ ਲਈ ਨਾ ਸਿਰਫ਼ ਉਜੈਨ 'ਚ ਸਗੋਂ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਅਰਦਾਸਾਂ ਜਾਰੀ ਹਨ।

ਦੱਸਣਯੋਗ ਹੈ ਕਿ ਬੱਚਨ ਪਰਿਵਾਰ ਦੇ ਚਾਰ ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਹਨ। ਅਮਿਤਾਭ ਤੇ ਅਭਿਸ਼ੇਕ ਦੇ ਨਾਲ-ਨਾਲ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਆਰਾਧਿਆ ਬੱਚਨ ਵੀ ਕੋਰੋਨਾ ਪਾਜ਼ੇਟਿਵ ਹਨ।

ਅਮਿਤਾਭ ਬੱਚਨ ਨੇ ਖ਼ੁਦ ਪ੍ਰਸ਼ੰਸਕ ਦਾ ਦੇਸ਼ ਭਰ 'ਚ ਉਨ੍ਹਾਂ ਦੇ ਪਰਿਵਾਰ ਲਈ ਕੀਤੀਆਂ ਜਾ ਰਹੀਆਂ ਅਰਦਾਸਾਂ ਲਈ ਧੰਨਵਾਦ ਕੀਤਾ ਹੈ, ਉਨ੍ਹਾਂ ਡਾਕਟਰਾਂ ਨੂੰ ਪ੍ਰਮਾਤਮਾ ਦੱਸਦਿਆਂ ਕਿਹਾ ਹੈ ਕਿ ਇਸ ਆਫ਼ਤ (ਮਹਾਮਾਰੀ) ਦੇ ਵਿਚਕਾਰ ਉਹ ਦਿਨ ਰਾਤ ਮਿਹਨਤ ਇੱਕ ਕਰ ਰਹੇ ਹਨ।

ਸੈਫ਼ ਅਲੀ ਖਾਨ ਦੇ ਘਰ ਕੋਰੋਨਾ ਦੀ ਦਸਤਕ, ਇੱਕ ਮੈਂਬਰ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY