ਬੈਂਗਲੁਰੂ - ਮਸ਼ਹੂਰ ਕੰਨੜ ਫ਼ਿਲਮ ਅਦਾਕਾਰ ਦਰਸ਼ਨ ਥੂਗੁਦੀਪਾ ਨੂੰ ਕਥਿਤ ਹੱਤਿਆ ਦੇ ਇਕ ਮਮਾਲੇ ’ਚ ਹਿਰਾਸਤ 'ਚ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਬੈਂਗਲੁਰੂ ਪੁਲਸ ਕਮਿਸ਼ਨਰ ਬੀ. ਦਯਾਨੰਦ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਅਨੁਸਾਰ, ਪੁਲਸ ਨੇ 13 ਹੋਰ ਲੋਕਾਂ ਨੂੰ ਵੀ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਤੋਂ ਰੇਣੂਕਾਸਵਾਮੀ ਨਾਮਕ ਵਿਅਕਤੀ ਦੀ ਕਥਿਤ ਹੱਤਿਆ ਦੇ ਮਾਮਲੇ ’ਚ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੀ ਲਾਸ਼ 9 ਜੂਨ ਨੂੰ ਇਥੇ ਮਿਲੀ ਸੀ। ਅਦਾਕਾਰ ਦਰਸ਼ਨ ਦੇ ਨਾਲ-ਨਾਲ ਅਦਾਕਾਰਾ ਪਵਿੱਤਰਾ ਗੌੜਾ ਨੂੰ ਵੀ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : 23 ਜੂਨ ਨੂੰ ਹੋਵੇਗਾ ਇਸ ਆਲੀਸ਼ਾਨ ਜਗ੍ਹਾ 'ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵਿਆਹ, ਮੁੰਬਈ ਦਾ ਦਿਸਦੈ ਪੂਰਾ ਨਜ਼ਾਰਾ
ਪੁਲਸ ਸੂਤਰਾਂ ਨੇ ਦੱਸਿਆ, ''ਦਰਸ਼ਨ ਦੇ ਇਕ ਸਾਥੀ ਦੇ ਸ਼ੈੱਡ 'ਚ ਕਥਿਤ ਹੱਤਿਆ ਕਰਨ ਤੋਂ ਬਾਅਦ ਇਕ ਫਾਰਮੇਸੀ ਕੰਪਨੀ 'ਚ ਕੰਮ ਕਰਨ ਵਾਲੇ ਰੇਣੁਕਾਸਵਾਮੀ ਦੀ ਲਾਸ਼ ਨੂੰ ਕਾਮਾਕਸ਼ੀਪਾਲਿਆ ’ਚ ਇਕ ਨਾਲੇ ’ਚ ਸੁੱਟ ਦਿੱਤਾ ਗਿਆ ਸੀ। ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਛਾਣ ਰੇਣੁਕਾਸਵਾਮੀ ਵਜੋਂ ਹੋਈ ਹੈ।'' ਅਗਲੇਰੀ ਜਾਂਚ ’ਚ ਕੁਝ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਕਈ ਰਾਜ਼ ਖੋਲ੍ਹੇ। ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਅਦਾਕਾਰ ਦਰਸ਼ਨ ਨੂੰ ਹਿਰਾਸਤ ’ਚ ਲੈ ਲਿਆ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਨੁਪਮ ਖੇਰ ਨੇ ਰਜਨੀਕਾਂਤ ਨਾਲ ਸ਼ੇਅਰ ਕੀਤਾ ਕਿਊਟ ਵੀਡੀਓ, ਫੈਨਜ਼ ਕਰ ਰਹੇ ਹਨ ਪਸੰਦ
ਅਦਾਕਾਰਾ ਪਵਿੱਤਰਾ ਖਿਲਾਫ ਅਸ਼ਲੀਲ ਟਿੱਪਣੀ ਬਣੀ ਕਤਲ ਦਾ ਕਾਰਨ!
ਦੋਸ਼ ਹੈ ਕਿ ਇਕ ਫਾਰਮੇਸੀ ਕੰਪਨੀ ’ਚ ਕੰਮ ਕਰਨ ਵਾਲੇ ਰੇਣੁਕਾਸਵਾਮੀ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਫ਼ਿਲਮ ਅਦਾਕਾਰਾ ਪਵਿੱਤਰ ਗੌੜਾ ਖ਼ਿਲਾਫ਼ ਕੁਝ ਅਸ਼ਲੀਲ ਟਿੱਪਣੀਆਂ ਕੀਤੀਆਂ ਸਨ। ਅਦਾਕਾਰਾ ਦਰਸ਼ਨ ਦੀ ਦੋਸਤ ਦੱਸੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਟਿੱਪਣੀਆਂ ਕਾਰਨ ਰੇਣੁਕਾਸਵਾਮੀ ਦੀ ਹੱਤਿਆ ਕੀਤੀ ਗਈ ਸੀ। ਪੁਲਸ ਨੂੰ ਹੱਤਿਆ ਬਾਰੇ ਉਦੋਂ ਪਤਾ ਲੱਗਾ ਜਦੋਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਲਾਸ਼ ਬਾਰੇ ਸੂਚਨਾ ਦਿੱਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
23 ਜੂਨ ਨੂੰ ਹੋਵੇਗਾ ਇਸ ਆਲੀਸ਼ਾਨ ਜਗ੍ਹਾ 'ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵਿਆਹ, ਮੁੰਬਈ ਦਾ ਦਿਸਦੈ ਪੂਰਾ ਨਜ਼ਾਰਾ
NEXT STORY