ਐਟਰਟੇਨਮੈਂਟ ਡੈਸਕ- ਨੋਇਡਾ ਰੇਵ ਪਾਰਟੀ ਮਾਮਲੇ 'ਚ ਗਵਾਹ ਨੂੰ ਧਮਕਾਉਣ ਦੇ ਦੋਸ਼ 'ਚ ਯੂਟਿਊਬਰ ਐਲਵਿਸ਼ ਯਾਦਵ ਖਿਲਾਫ ਗਾਜ਼ੀਆਬਾਦ ਦੇ ਨੰਦਗ੍ਰਾਮ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ-ਮਸ਼ਹੂਰ ਨਿਰਦੇਸ਼ਕ ਕਬੀਰ ਖ਼ਾਨ ਮਹਾਕੁੰਭ 'ਚ ਲਗਾਉਣਗੇ ਆਸਥਾ ਦੀ ਡੁਬਕੀ
ਧਮਕੀ ਦੇਣ ਦਾ ਦੋਸ਼
ਦਰਅਸਲ, ਰੇਵ ਪਾਰਟੀ ਕੇਸ ਦੇ ਗਵਾਹ ਅਤੇ ਪੀਪਲ ਫਾਰ ਐਨੀਮਲਜ਼ (ਪੀਐਫਏ) ਦੇ ਅਧਿਕਾਰੀ ਸੌਰਭ ਗੁਪਤਾ ਨੇ ਐਲਵਿਸ਼ 'ਤੇ ਉਸ ਨੂੰ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਗੁਪਤਾ ਨੇ ਕਿਹਾ, 10 ਮਈ, 2024 ਨੂੰ, ਐਲਵਿਸ਼ ਆਪਣੇ ਸਮਰਥਕਾਂ ਨਾਲ ਰਾਜਨਗਰ ਐਕਸਟੈਂਸ਼ਨ 'ਚ ਮੇਰੇ ਘਰ ਆਇਆ ਅਤੇ ਮੈਨੂੰ ਧਮਕੀ ਦਿੱਤੀ।' ਗੁਪਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਐਲਵਿਸ਼ ਦੇ ਖਿਲਾਫ ਨੰਦਾਗ੍ਰਾਮ ਪੁਲਸ ਸਟੇਸ਼ਨ 'ਚ ਸ਼ਿਕਾਇਤ ਕੀਤੀ ਸੀ ਪਰ ਮਾਮਲਾ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ- ਕੈਂਸਰ ਨਾਲ ਜੂਝ ਰਹੀ ਅਦਾਕਾਰਾ ਦਾ ਉਡਾਇਆ ਮਜ਼ਾਕ, ਕੁਮੈਂਟ ਦੇਖ ਗੁੱਸੇ 'ਚ ਆਏ ਫੈਨਜ਼
ਐੱਸ. ਐੱਚ. ਓ. ਨੇ ਦਿੱਤੀ ਜਾਣਕਾਰੀ
ਇਸ ਤੋਂ ਬਾਅਦ ਸੌਰਭ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਅਤੇ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ। ਹੁਣ ਐਲਵਿਸ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੰਦਗ੍ਰਾਮ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਧਰਮਪਾਲ ਸਿੰਘ ਨੇ ਦੱਸਿਆ ਕਿ ਐਲਵਿਸ਼ ਵਿਰੁੱਧ ਧਮਕੀਆਂ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਜਲਦੀ ਹੀ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰ 'ਤੇ ਫੀਮੇਲ ਸਟਾਰ ਨੇ ਕਰਵਾਈ FIR ਦਰਜ, ਜਾਣੋ ਕੀ ਹੈ ਮਾਮਲਾ
ਪਹਿਲਾਂ ਹੀ ਦੇ ਚੁੱਕੇ ਹਨ ਧਮਕੀ
ਸੌਰਵ ਗੁਪਤਾ ਦੇ ਭਰਾ ਗੌਰਵ ਨੇ ਨਵੰਬਰ 2023 'ਚ ਐਲਵਿਸ਼ ਖਿਲਾਫ ਇੱਕ ਰੇਵ ਪਾਰਟੀ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਇਹ ਵੀ ਕਿਹਾ ਕਿ ਐਲਵਿਸ਼ ਸੋਸ਼ਲ ਮੀਡੀਆ ਰਾਹੀਂ ਸਾਡੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਜਦਕਿ ਸੌਰਵ ਗੁਪਤਾ ਨੇ ਵੀ ਰੇਵ ਪਾਰਟੀ ਮਾਮਲੇ 'ਚ ਐਲਵਿਸ਼ ਯਾਦਵ ਵਿਰੁੱਧ ਗਵਾਹੀ ਦਿੱਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਂਸਰ ਨਾਲ ਜੂਝ ਰਹੀ ਅਦਾਕਾਰਾ ਦਾ ਉਡਾਇਆ ਮਜ਼ਾਕ, ਕੁਮੈਂਟ ਦੇਖ ਗੁੱਸੇ 'ਚ ਆਏ ਫੈਨਜ਼
NEXT STORY