ਮੁੰਬਈ- ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਦੋਸ਼ੀ ਦੀ ਇੱਕ ਹੋਰ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਇਆ ਹੈ। ਇਹ ਵੀਡੀਓ ਹਮਲੇ ਤੋਂ ਲਗਭਗ 5 ਘੰਟੇ ਬਾਅਦ ਦਾ ਹੈ। ਇਸ ਵੀਡੀਓ 'ਚ ਦੋਸ਼ੀ ਹਮਲੇ ਤੋਂ ਲਗਭਗ 5 ਘੰਟੇ ਬਾਅਦ, ਬਾਂਦਰਾ ਰੇਲਵੇ ਸਟੇਸ਼ਨ ਦੇ ਬਾਹਰ ਨੀਲੀ ਕਮੀਜ਼ 'ਚ ਦਿਖਾਈ ਦੇ ਰਿਹਾ ਹੈ। ਨਵੀਂ ਵੀਡੀਓ ਲਗਭਗ 7 ਵਜੇ ਦੀ ਦੱਸੀ ਜਾ ਰਹੀ ਹੈ। ਇੱਕ ਹੋਰ ਵੀਡੀਓ 'ਚ ਹਮਲਾਵਰ ਦਾਦਰ ਦੀ ਇੱਕ ਦੁਕਾਨ ਤੋਂ ਹੈੱਡਫੋਨ ਖਰੀਦਦਾ ਦਿਖਾਈ ਦੇ ਰਿਹਾ ਹੈ। ਸੈਫ ਅਲੀ ਖਾਨ ਦਾ ਹਮਲਾਵਰ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਮੁੰਬਈ ਪੁਲਸ ਦੀਆਂ ਕਈ ਟੀਮਾਂ ਹਮਲਾਵਰ ਦੀ ਭਾਲ ਵਿੱਚ ਦਿਨ ਰਾਤ ਕੰਮ ਕਰ ਰਹੀਆਂ ਹਨ। ਮੁੰਬਈ ਭਰ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਦਾ ਦਿਹਾਂਤ
ਸੈਫ ਅਲੀ ਖਾਨ ‘ਤੇ ਹੋਏ ਹਮਲੇ ਨੂੰ 50 ਘੰਟੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਪਰ ਹਮਲਾਵਰ ਅਜੇ ਤੱਕ ਫਰਾਰ ਹਨ। ਹੁਣ ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਹਮਲਾਵਰ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਸੀ.ਸੀ.ਟੀ.ਵੀ. ਫੁਟੇਜ 'ਚ ਉਹ ਵੱਖ-ਵੱਖ ਰੰਗਾਂ ਦੇ ਕੱਪੜੇ ਪਹਿਨੇ ਨਜ਼ਰ ਆ ਰਿਹਾ ਹੈ।ਉਹ ਬਾਂਦਰਾ ਰੇਲਵੇ ਸਟੇਸ਼ਨ ਦੇ ਨੇੜੇ ਕੱਪੜੇ ਬਦਲਦਾ ਅਤੇ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ। ਜੋ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਇਆ ਹੈ, ਉਸ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਉਹ ਹੱਥ ਜੋੜ ਕੇ ਅੱਗੇ ਵਧ ਰਿਹਾ ਹੈ। ਅਜਿਹਾ ਲਗਦਾ ਹੈ ਕਿ ਦੋਸ਼ੀ ਨੂੰ ਚਿੰਤਾ ਸੀ ਕਿ ਉਸ ਦੀ ਫੁਟੇਜ ਸੀ.ਸੀ.ਟੀ.ਵੀ.ਕੈਮਰਿਆਂ 'ਚ ਕੈਦ ਹੋ ਸਕਦੀ ਹੈ ਪਰ ਉਸ ਦੀ ਪਛਾਣ ਉਸ ਦੇ ਫਾਸਟਰੈਕ ਬੈਗ ਤੋਂ ਹੋਈ ਹੈ।
ਇਹ ਵੀ ਪੜ੍ਹੋ-ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਦੀ ਸਕ੍ਰੀਨਿੰਗ 'ਤੇ ਪੁੱਜੇ ਸਦਗੁਰੂ ਮਹਾਰਾਜ, ਦੇਖੋ ਤਸਵੀਰਾਂ
ਦੱਸ ਦੇਈਏ ਕਿ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ‘ਚ ਪੁਲਸ ਹੁਣ ਤੱਕ 40 ਤੋਂ 50 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਜਿਨ੍ਹਾਂ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ, ਉਨ੍ਹਾਂ ‘ਚੋਂ ਜ਼ਿਆਦਾਤਰ ਸੈਫ ਨੂੰ ਜਾਣਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਨਿਰਦੇਸ਼ਕ ਦਾ ਦਿਹਾਂਤ
NEXT STORY