ਮੁੰਬਈ (ਬਿਊਰੋ)– ‘ਅਨੁਰਾਧਾ’ ਇਕ 7 ਐਪੀਸੋਡਸ ਦੀ ਵੈੱਬ ਸੀਰੀਜ਼ ਹੈ, ਜੋ ਇਕ 20 ਸਾਲਾ ਮਹਿਲਾ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ’ਤੇ ਸੀਰੀਅਲ ਮਰਡਰ ਦਾ ਦੋਸ਼ ਹੈ। ਇਹ ਕਤਲ ਇੰਨੇ ਡਰਾਵਨੇ ਹਨ ਕਿ ਉਨ੍ਹਾਂ ਨੂੰ ਇਕ ਆਦਮਖੋਰ ਦੇ ਰੂਪ ’ਚ ਲੇਬਲ ਕੀਤਾ ਜਾਂਦਾ ਹੈ, ਜੋ ਉਨ੍ਹਾਂ ਨੂੰ ਮਾਰਨ ਤੋਂ ਪਹਿਲਾਂ ਆਪਣੇ ਸ਼ਿਕਾਰ ਨੂੰ ਬਹਿਕਾਉਂਦੇ ਹਨ। ਇਸ ਜੰਗਲੀ ਦਿਖ ਦੇ ਉਲਟ, ਅਨੁਰਾਧਾ ਇਕ ਬਹੁਤ ਹੀ ਆਕਰਸ਼ਕ ਤੇ ਖ਼ੂਬਸੂਰਤ ਦਿਖਣ ਵਾਲੀ ਮਹਿਲਾ ਹੈ, ਜਿਸ ਨੂੰ ਹਾਲ ਹੀ ’ਚ ਪਿਆਰ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ
ਇਕ ਮੰਨੇ-ਪ੍ਰਮੰਨੇ ਵਕੀਲ ਨਾਲ ਸਾਦਾ ਜੀਵਨ ਬਤੀਤ ਕਰ ਰਹੇ ਹਨ। ਟਰੇਲਰ ’ਚ ਅਨੁਰਾਧਾ ਦੇ ਵੱਖ-ਵੱਖ ਰੂਪਾਂ ਨੂੰ ਦਿਖਾਇਆ ਗਿਆ ਹੈ, ਜੋ ਦਰਸ਼ਕਾਂ ਨੂੰ ਇਸ ਗੱਲ ਤੋਂ ਹੈਰਾਨ ਕਰਦੀ ਹੈ ਕਿ ਅਸਲ ’ਚ ਸੱਚਾਈ ਕੀ ਹੈ। ਸੰਜੇ ਜਾਧਵ ਇਸ ਰਹੱਸਮਈ ਕਹਾਣੀ ਨੂੰ ਖ਼ੂਬਸੂਰਤੀ ਨਾਲ ਬਿਖੇਰਦੇ ਹਨ, ਜੋ ਉਨ੍ਹਾਂ ਦੇ ਦਰਸ਼ਕਾਂ ਨੂੰ ਸੀਰੀਜ਼ ਦੇ ਅਖੀਰ ਤਕ ਬੰਨ੍ਹੀ ਰੱਖਦੀ ਹੈ।
ਤੇਜਸਵੀ ਪੰਡਿਤ ਇਕ ਦ੍ਰਿੜ੍ਹ ਵਿਸ਼ਵਾਸ ਨਾਲ ਮੁੱਖ ਭੂਮਿਕਾ ਨਿਭਾਉਂਦੀ ਹੈ, ਜੋ ਇਕੋ ਸਮੇਂ ’ਚ ਤੁਹਾਨੂੰ ਮੰਤਰ ਮੁਗਧ ਕਰਦੀ ਹੋਈ ਤੁਹਾਨੂੰ ਕੰਬਣੀ ਛੇੜ ਸਕਦੀ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਪਲੈਨੇਟ ਮਰਾਠੀ ਓ. ਟੀ. ਟੀ. ’ਤੇ ‘ਅਨੁਰਾਧਾ’ ਸ਼ੋਅ ਨੇ ਦਰਸ਼ਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ।
ਸ਼ਾਇਦ ਹੀ ਕਦੇ ਮਰਾਠੀ ਸਮੱਗਰੀ ’ਚ ਇਕ ਮਹਿਲਾ ਕਿਰਦਾਰ ਦੀ ਡਾਰਕ ਸਾਈਡ ਦੀ ਖੋਜ ਕੀਤੀ ਗਈ ਹੋਵੇ। ‘ਅਨੁਰਾਧਾ’ ਦੀ ਥੀਮ ਆਪਣੇ ਆਪ ’ਚ ਮਜ਼ੇਦਾਰ ਹੈ। ਇਸ ਤੋਂ ਇਲਾਵਾ ਨਿਰਮਾਤਾਵਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਹ ਕਹਾਣੀ 20 ਦੇ ਦਹਾਕੇ ’ਚ ਇਕ ਸਾਧਾਰਨ ਸੁੰਦਰ ਲੜਕੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇਕ ਮੁੱਖ ਸ਼ੱਕੀ ਦੇ ਰੂਪ ’ਚ ਸੀਰੀਅਲ ਮਰਡਰ ਦੇ ਮਾਮਲੇ ’ਚ ਉਲਝ ਜਾਂਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੋਰੋਨਾ ਦੇ ਨਾਲ ਇਸ ਬੀਮਾਰੀ ਦੀ ਚਪੇਟ ’ਚ ਆਏ ਲਤਾ ਮੰਗੇਸ਼ਕਰ, 10-12 ਦਿਨਾਂ ਤਕ ICU ’ਚ ਰਹਿਣਗੇ
NEXT STORY