ਮੁੰਬਈ (ਬਿਊਰੋ)– ਮੁੰਬਈ ’ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੋਂ ਵਧਣੇ ਸ਼ੁਰੂ ਹੋ ਗਏ ਹਨ। ਮੁੰਬਈ ਪੁਲਸ ਤੋਂ ਲੈ ਕੇ ਬੀ. ਐੱਮ. ਸੀ. ਤਕ, ਸਾਰੇ ਕੋਵਿਡ ਨਿਯਮਾਂ ਦੇ ਪਾਲਣ ਦੀ ਗੱਲ ਕਰ ਰਹੇ ਹਨ। ਇਸ ਵਿਚਾਲੇ ਮੁੰਬਈ ਪੁਲਸ ਵਲੋਂ ਇਕ ਪੋਸਟ ਸਾਂਝੀ ਕਰਦਿਆਂ ਲੋਕਾਂ ਨੂੰ ਵਧਦੇ ਕੋਵਿਡ ਮਾਮਲਿਆਂ ਨੂੰ ਲੈ ਕੇ ਸੁਚੇਤ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਰਾਖੀ ਸਾਵੰਤ ਦੀ ਮੁਰੀਦ ਹੋਈ ਟਵਿੰਕਲ ਖੰਨਾ, ਬੰਨ੍ਹੇ ਤਾਰੀਫ਼ਾਂ ਦੇ ਪੁਲ
ਇਸ ’ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਘੱਟ ਤੋਂ ਘੱਟ ਦੂਜਿਆਂ ਲਈ ਹੀ ਸਹੀ, ਲੋਕ ਮਾਸਕ ਪਹਿਨਣ। ਇਕ ਦਿਨ ’ਚ ਮੁੰਬਈ ’ਚ 920 ਲੋਕਾਂ ਨੂੰ ਬਿਨਾਂ ਮਾਸਕ ਦੇ ਫੜਿਆ ਗਿਆ।
ਅਨੁਸ਼ਕਾ ਸ਼ਰਮਾ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਇਹੀ ਨਹੀਂ, ਅਨਿਲ ਕਪੂਰ, ਕਿਆਰਾ ਅਡਵਾਨੀ ਤੇ ਕਰਿਸ਼ਮਾ ਕਪੂਰ ਵਰਗੇ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।
ਦੱਸ ਦੇਈਏ ਕਿ ਮੁੰਬਈ ’ਚ ਪਿਛਲੇ ਕੁਝ ਦਿਨਾਂ ਦੇ ਅੰਦਰ ਕੋਵਿਡ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ। ਅਗਸਤ ’ਚ ਕੋਵਿਡ ਦੇ ਮਾਮਲੇ 250 ਤੋਂ ਵੱਧ ਕੇ 350 ਹੋ ਗਏ ਹਨ। ਇਕੱਲੇ 29 ਅਗਸਤ ਨੂੰ ਸਿਹਤ ਵਿਭਾਗ ਵਲੋਂ ਮੁੰਬਈ ’ਚ ਕੋਵਿਡ ਦੇ 345 ਨਵੇਂ ਮਾਮਲੇ ਮਿਲਣ ਦੀ ਜਾਣਕਾਰੀ ਦਿੱਤੀ ਗਈ।
ਅਨੁਸ਼ਕਾ ਸ਼ਰਮਾ ਫਿਲਹਾਲ ਯੂ. ਕੇ. ’ਚ ਹੈ। ਪਤੀ ਵਿਰਾਟ ਕੋਹਲੀ ਇੰਗਲੈਂਡ ਟੂਰ ’ਤੇ ਹਨ, ਉਥੇ ਅਨੁਸ਼ਕਾ ਆਪਣੀ ਬੇਟੀ ਨਾਲ ਮੌਜੂਦ ਹੈ। ਅਨੁਸ਼ਕਾ ਬਾਕੀ ਕ੍ਰਿਕਟਰਾਂ ਤੇ ਪਰਿਵਾਰ ਨਾਲ ਜੂਨ ’ਚ ਚਲੀ ਗਈ ਸੀ। ਉਹ ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੁਣ ਦੀਪਿਕਾ ਪਾਦੂਕੌਣ ਦੇ ਹੱਥ ਲੱਗੀ ਦੂਜੀ ਵੱਡੀ ਹਾਲੀਵੁੱਡ ਫ਼ਿਲਮ
NEXT STORY