ਮੁੰਬਈ (ਬਿਊਰੋ)– ‘ਉੜੀ : ਦਿ ਸਰਜੀਕਲ ਸਟ੍ਰਾਈਕ’ ਦੇ ਨਿਰਦੇਸ਼ਕ ਆਦਿਤਿਆ ਧਰ ਦੀ ਨਵੀਂ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਨਾਂ ‘ਆਰਟੀਕਲ 370’ ਹੈ। ਕਸ਼ਮੀਰ ’ਚ ਰਾਜਨੀਤੀ, ਭ੍ਰਿਸ਼ਟਾਚਾਰ ਤੇ ਅੱਤਵਾਦ ਦੀ ਝਲਕ ਦੇਣ ਵਾਲਾ ਇਹ ਟੀਜ਼ਰ ਕਾਫੀ ਦਿਲਚਸਪ ਹੈ। ਫ਼ਿਲਮ ’ਚ ਯਾਮੀ ਗੌਤਮ ਮੁੱਖ ਭੂਮਿਕਾ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ‘ਦਿ ਫੈਮਿਲੀ ਮੈਨ’ ਨਾਲ ਪੂਰੇ ਭਾਰਤ ’ਚ ਮਸ਼ਹੂਰ ਹੋਈ ਅਦਾਕਾਰਾ ਪ੍ਰਿਆਮਣੀ ਵੀ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ‘ਆਰਟੀਕਲ 370’ ਦੇ ਟੀਜ਼ਰ ’ਚ ਯਾਮੀ ਦਾ ਨਿਡਰ ਅੰਦਾਜ਼ ਦੇਖਿਆ ਜਾ ਸਕਦਾ ਹੈ। ਟੀਜ਼ਰ ’ਚ ਕਸ਼ਮੀਰ ’ਚ ਪੱਥਰਬਾਜ਼ੀ ਦੀਆਂ ਕੁਝ ਅਸਲੀ ਕਲਿੱਪਸ ਵੀ ਹਨ।
ਇਹ ਖ਼ਬਰ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦਾ ਇਕ ਹੋਰ ਇੰਟਰਵਿਊ, ਸਲਮਾਨ ਖ਼ਾਨ ਨੂੰ ਫਿਰ ਦਿੱਤੀ ਧਮਕੀ, ਕਿਹਾ– ‘ਨਹੀਂ ਛੱਡਾਂਗੇ’
ਧਾਰਾ 370 ਜੰਮੂ-ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਬਾਅਦ ਲੋਕਾਂ ਵਲੋਂ ਆਜ਼ਾਦੀ ਦੇ ਨਾਅਰੇ ਲਾਉਣ, ਪਥਰਾਅ ਕਰਨ, ਫੌਜ ਦੀਆਂ ਗੱਡੀਆਂ ਨੂੰ ਅੱਗ ਲਾਉਣ ਦੀ ਅਸਲੀ ਝਲਕ ਦਿਖਾਈ ਦਿੰਦੀ ਹੈ। ਇਸ ਤੋਂ ਬਾਅਦ ਯਾਮੀ ਦੀ ਆਵਾਜ਼ ਆਉਂਦੀ ਹੈ, “ਕਸ਼ਮੀਰ ’ਚ ਅੱਤਵਾਦ ਇਕ ਕਾਰੋਬਾਰ ਹੈ। ਉਨ੍ਹਾਂ ਦਾ ਆਜ਼ਾਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’
ਯਾਮੀ ਗੌਤਮ ਦਾ ਐਕਸ਼ਨ ਅੰਦਾਜ਼
ਟੀਜ਼ਰ ’ਚ ਯਾਮੀ ਗੌਤਮ ਦੇ ਦਮਦਾਰ ਡਾਇਲਾਗਸ ਤੇ ਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਯਾਮੀ ਦਾ ਕਹਿਣਾ ਹੈ ਕਿ ਕਸ਼ਮੀਰ ਉਨ੍ਹਾਂ ਲੋਕਾਂ ਦੀ ਜਾਇਦਾਦ ਨਹੀਂ ਹੈ, ਜੋ ਆਜ਼ਾਦੀ ਦੀ ਮੰਗ ਕਰ ਰਹੇ ਹਨ। ਇਹ ਇਕ ਅਜਿਹਾ ਕਾਰੋਬਾਰ ਹੈ, ਜੋ ਭ੍ਰਿਸ਼ਟ ਨੇਤਾਵਾਂ ਵਲੋਂ ਵਿਕਸਿਤ ਕੀਤਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸਹਿਮਤ ਨਹੀਂ ਹੋਣਗੇ, ਜਦੋਂ ਤੱਕ ਜੰਮੂ-ਕਸ਼ਮੀਰ ਤੋਂ ਧਾਰਾ 370 ਨਹੀਂ ਹਟਾਈ ਜਾਂਦੀ। ਟੀਜ਼ਰ ਦੇ ਅਖੀਰ ’ਚ ਯਾਮੀ ਕਿਸੇ ’ਤੇ ਬੰਦੂਕ ਤਾਣਦੀ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ ’ਤੇ ਖ਼ੂਨ ਹੈ।
‘ਆਰਟੀਕਲ 370’ ਦੀ ਰਿਲੀਜ਼ ਡੇਟ
ਫਿਰ ਪੂਰੀ ਸਕ੍ਰੀਨ ਕਾਲੀ ਹੋ ਜਾਂਦੀ ਹੈ ਤੇ ਬੈਕਗਰਾਊਂਡ ’ਚ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਐਲਾਨ ਹੁੰਦਾ ਹੈ। ਫ਼ਿਲਮ ਦਾ ਟੀਜ਼ਰ ਕਾਫੀ ਦਿਲਚਸਪ ਹੈ। ਇਸ ਦਾ ਟਰੇਲਰ ਆਉਣਾ ਬਾਕੀ ਹੈ। ਇਹ ਫ਼ਿਲਮ 23 ਫਰਵਰੀ, 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਆਦਿਤਿਆ ਸੁਹਾਸ ਜੰਭਾਲੇ ਨੇ ਕੀਤਾ ਹੈ। ਜੋਤੀ ਦੇਸ਼ਪਾਂਡੇ, ਆਦਿਤਿਆ ਧਰ ਤੇ ਲੋਕੇਸ਼ ਧਰ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਯੂਟਿਊਬ ’ਤੇ ਧੁੰਮਾਂ ਪਾ ਰਿਹਾ ‘ਵਾਰਨਿੰਗ 2’ ਫ਼ਿਲਮ ਦਾ ਗੀਤ ‘ਡੈੱਡ’, ਦੇਖੋ ਵੀਡੀਓ
NEXT STORY