ਮੁੰਬਈ- ਫਿਲਮ ਅਲੋਨ ਤੋਂ ਬਾਅਦ ਬਿਪਾਸ਼ਾ ਬਸੂ ਤੇ ਕਰਨ ਸਿੰਘ ਗਰੋਵਰ ਇਨ੍ਹੀਂ ਦਿਨੀਂ ਬੀਚ 'ਤੇ ਮਸਤੀ ਕਰਦੇ ਦਿਖੇ। ਦੋਵੇਂ ਇਕ-ਦੂਜੇ ਨਾਲ ਆਪਣਾ ਜ਼ਿੰਦਗੀ ਖੁੱਲ੍ਹ ਕੇ ਇੰਜੁਆਏ ਕਰ ਰਹੇ ਹਨ। ਫਿਲਹਾਲ ਦੋਵੇਂ ਮਾਲਦੀਵ 'ਚ ਛੁੱਟੀਆਂ ਮਨਾ ਰਹੇ ਹਨ ਤੇ ਬਿਪਾਸ਼ਾ ਬਸੂ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਹੌਟ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੋਵਾਂ ਦੀ ਇਕ ਖਾਸ ਗੱਲ ਇਹ ਹੈ ਕਿ ਜਦੋਂ ਦੋਵੇਂ ਕਿਤੇ ਬਾਹਰ ਜਾਂਦੇ ਹਨ ਤਾਂ ਦੋਸਤਾਂ ਦੀ ਫੌਜ ਜ਼ਰੂਰ ਨਾਲ ਰੱਖਦੇ ਹਨ। ਹੋ ਸਕਦਾ ਹੈ ਕਿ ਇਸ ਦੇ ਪਿੱਛੇ ਉਨ੍ਹਾਂ ਦੀ ਕੋਈ ਰਣਨੀਤੀ ਹੋਵੇ।
ਇਸ ਟਰਿੱਪ 'ਤੇ ਵੀ ਦੋਵਾਂ ਦੀ ਇਕ ਦੋਸਤ ਨਾਲ ਹੈ, ਜਿਹੜੀ ਇਨ੍ਹਾਂ ਤਸਵੀਰਾਂ ਵਿਚ ਵੀ ਹੈ। ਦੋਵੇਂ ਅਜਿਹੇ ਸਮੇਂ 'ਚ ਮਾਲਦੀਵ ਪਹੁੰਚੇ ਹ, ਜਦੋਂ ਇਹ ਦੇਸ਼ ਆਪਣੀ ਆਜ਼ਾਦੀ ਦੀ 50 ਵਰ੍ਹੇਗੰਢ ਮਨਾ ਰਿਹਾ ਹੈ। ਬਿਪਾਸ਼ਾ ਤੇ ਕਰਨ ਨੂੰ ਵੀ ਇਸ ਜਸ਼ਨ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸ ਤਸਵੀਰ ਦੇ ਨਾਲ ਬਿਪਾਸ਼ਾ ਨੇ ਇਹ ਗੱਲ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਬਿਪਾਸ਼ਾ ਤੇ ਕਰਨ ਜਿਥੇ ਵੀ ਜਾਂਦੇ ਹਨ, ਉਥੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜ਼ਰੂਰ ਪੋਸਟ ਕਰਦੇ ਹਨ। ਇਸ ਤੋਂ ਪਹਿਲਾਂ ਭਾਵੇਂ ਗੋਆ 'ਚ ਕੀਤੀ ਗਈ ਮਸਤੀ ਹੋਵੇ ਜਾਂ ਦੋਸਤਾਂ ਨਾਲ ਰੋਡ ਟਰਿੱਪ, ਹਰ ਜਗ੍ਹਾ ਦੀ ਬਿਪਾਸ਼ਾ ਨੇ ਤਸਵੀਰ ਸਾਂਝੀ ਜ਼ਰੂਰ ਕੀਤੀ ਹੈ।
ਬਾਲੀਵੁੱਡ ਸਿਤਾਰਿਆਂ ਨੇ ਦਿੱਤੀ 'ਮਿਜ਼ਾਇਲ ਮੈਨ' ਨੂੰ ਸ਼ਰਧਾਜਲੀ
NEXT STORY