ਮੁੰਬਈ- ਹੁਣ ਤਕ ਤਾਂ ਇਹ ਤੈਅ ਸੀ ਕਿ ਰੇਮੋ ਡਿਸੂਜ਼ਾ ਦੀ ਅਗਲੀ ਡਾਂਸ ਫਿਲਮ 'ਚ ਟਾਈਗਰ ਸ਼ਰਾਫ ਸਾਈਨ ਹੋ ਚੁੱਕੇ ਹਨ। ਦੋਵੇਂ ਇਕ ਹੋਰ ਫਿਲਮ 'ਫਲਾਇੰਗ ਜੱਟ' ਵੀ ਕਰਨ ਵਾਲੇ ਹਨ ਪਰ ਇਸ ਵਿਚਾਲੇ ਜਾਣਕਾਰੀ ਹੈ ਕਿ ਰੇਮੋ ਨੇ ਇਸੇ ਰੋਲ ਲਈ ਸੂਰਜ ਪੰਚੋਲੀ ਨਾਲ ਵੀ ਸੰਪਰਕ ਕੀਤਾ ਹੈ, ਜਿਹੜੇ ਕਿ ਛੇਤੀ ਹੀ ਫਿਲਮ 'ਹੀਰੋ' ਨਾਲ ਡੈਬਿਊ ਕਰਨ ਵਾਲੇ ਹਨ। ਦੋਵਾਂ ਵਿਚਾਲੇ ਗੱਲਬਾਤ ਜਾਰੀ ਹੈ। ਇਕ ਨੇੜਲੇ ਸੂਤਰ ਮੁਤਾਬਕ ਰੇਮੋ ਨੇ ਅਜੇ ਦੇਵਗਨ ਨੂੰ ਲੀਡ ਰੋਲ 'ਚ ਲੈ ਕੇ ਪਹਿਲਾਂ ਹੀ ਇਕ ਫਿਲਮ ਦਾ ਐਲਾਨ ਕਰ ਦਿੱਤਾ ਹੈ।
ਅਜੇ ਇਸ ਦੇ ਨਿਰਮਾਤਾ ਵੀ ਹਨ। ਇਹ ਇਕ ਡਾਂਸ-ਐਕਸ਼ਨ ਫਿਲਮ ਹੋਵੇਗੀ। ਇਸ 'ਚ ਦੂਜੇ ਲੀਡ ਰੋਲ ਲਈ ਰੇਮੋ ਨੂੰ ਨੌਜਵਾਨ ਐਕਟਰ ਦੀ ਲੋੜ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸੂਰਜ ਇਸ ਲਈ ਪਰਫੈਕਟ ਹਨ। ਹਾਲ ਹੀ 'ਚ ਉਹ ਸੂਰਜ ਨਾਲ ਮਿਲੇ ਤੇ ਉਸ ਨੂੰ ਇਹ ਰੋਲ ਆਫਰ ਕੀਤਾ। ਅਜੇ ਫਾਈਨਲ ਕੁਝ ਵੀ ਨਹੀਂ ਹੋਇਆ ਹੈ। ਸੂਰਜ ਨੇ ਇਸ ਦਾ ਜਵਾਬ ਅਜੇ ਦੇਣਾ ਹੈ।
ਹੁਣ ਸਲਮਾਨ ਖਾਨ ਦੀ ਜ਼ਮਾਨਤ 'ਤੇ ਉੱਠੇ ਸਵਾਲ (ਦੇਖੋ ਤਸਵੀਰਾਂ)
NEXT STORY