ਮੁੰਬਈ- ਸੈਫ ਅਲੀ ਖਾਨ ਹਮਲਾ ਮਾਮਲੇ 'ਚ ਪੁਲਸ ਦੀ ਜਾਂਚ ਅਜੇ ਵੀ ਜਾਰੀ ਹੈ। ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਸ ਹੁਣ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਹੁਣ ਪੁਲਿਸ ਨੂੰ ਮੌਕੇ 'ਤੇ 19 ਫਿੰਗਰਪ੍ਰਿੰਟ ਦੇ ਨਿਸ਼ਾਨ ਮਿਲੇ ਹਨ। ਪੁਲਸ ਫੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਜਾਣਕਾਰੀ ਇਕੱਠੀ ਕਰ ਰਹੀ ਹੈ। ਇਸ ਤੋਂ ਇਲਾਵਾ ਸੈਫ ਅਲੀ ਖਾਨ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀ ਨੂੰ ਵੀ ਇਨਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਗਲਤ ਖ਼ਬਰਾਂ ਫੈਲਾਉਣ 'ਤੇ ਭੜਕੀ ਤੱਬੂ, ਬਿਆਨ ਜਾਰੀ ਕਰਕੇ ਦਿੱਤੀ ਚੇਤਾਵਨੀ
ਸੈਫ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਨੂੰ ਮਿਲਿਆ ਇਨਾਮ
ਸੈਫ ਅਲੀ ਖਾਨ 'ਤੇ ਆਪਣੇ ਹੀ ਘਰ 'ਚ ਹਮਲਾ ਹੋਇਆ ਸੀ, ਜਿਸ ਨੂੰ ਇੱਕ ਆਟੋ ਚਾਲਕ ਹਸਪਤਾਲ ਲੈ ਗਿਆ। ਹੁਣ ਡਰਾਈਵਰ ਭਜਨ ਸਿੰਘ ਰਾਣਾ ਨੂੰ ਸੋਮਵਾਰ ਨੂੰ ਸੋਸ਼ਲ ਮੀਡੀਆ ਪ੍ਰਭਾਵਕ ਫੈਜ਼ਾਨ ਅੰਸਾਰੀ ਨੇ ਸਨਮਾਨਿਤ ਕੀਤਾ ਅਤੇ ਉਸ ਦੀ ਆਰਥਿਕ ਮਦਦ ਕਰਦੇ ਹੋਏ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ। ਭਜਨ ਸਿੰਘ ਰਾਣਾ ਨੇ ਕਿਹਾ, 'ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਹੋਵੇਗਾ, ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਸਨਮਾਨ ਮਿਲਣ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ।'
ਇਹ ਵੀ ਪੜ੍ਹੋ- ਅਦਾਕਾਰਾ ਰੋਜ਼ਲਿਨ ਨੇ ਹਿਨਾ ਖ਼ਾਨ ਨੂੰ ਲਗਾਈ ਫਟਕਾਰ, ਜਾਣੋ ਕਾਰਨ
ਪੁਲਸ ਨੂੰ ਮੁਲਜ਼ਮਾਂ ਦੇ ਮਿਲੇ 19 ਫਿੰਗਰਪ੍ਰਿੰਟ ਦੇ ਨਿਸ਼ਾਨ
ਮੁੰਬਈ ਪੁਲਸ ਮੁਤਾਬਕ ਮੁਲਜ਼ਮਾਂ ਦੇ ਹੱਥਾਂ ਦੇ ਨਿਸ਼ਾਨ ਪੌੜੀਆਂ, ਖਿੜਕੀਆਂ ਅਤੇ ਹੋਰ ਥਾਵਾਂ 'ਤੇ ਮਿਲੇ ਹਨ। ਹੁਣ ਤੱਕ ਪੁਲਸ ਨੇ 19 ਫਿੰਗਰਪ੍ਰਿੰਟ ਇਕੱਠੇ ਕੀਤੇ ਹਨ ਜੋ ਕਿ ਦੋਸ਼ੀਆਂ ਦੇ ਖਿਲਾਫ ਮਜ਼ਬੂਤ ਸਬੂਤ ਹਨ। ਪੁਲਸ ਸੈਫ ਦੇ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਦੋਸ਼ੀ ਨੇ ਰਿਕਸ਼ਾ ਚਾਲਕ ਤੋਂ ਬਾਂਦਰਾ 'ਚ ਰਹਿਣ ਵਾਲੇ ਮਸ਼ਹੂਰ ਲੋਕਾਂ ਦੇ ਘਰਾਂ ਬਾਰੇ ਵੀ ਜਾਣਕਾਰੀ ਮੰਗੀ ਸੀ। ਸ਼ਾਹਰੁਖ-ਸੈਫ ਤੋਂ ਇਲਾਵਾ ਦੋਸ਼ੀਆਂ ਨੇ ਹੋਰ ਮਸ਼ਹੂਰ ਹਸਤੀਆਂ ਦੇ ਘਰ ਵੀ ਰੇਕੀ ਕੀਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪਣੇ-ਆਪ ’ਤੇ ਭਰੋਸਾ ਅਤੇ ਮਿਹਨਤ ਸਦਕਾ ‘ਬਿੱਗ ਬੌਸ’ ਦੀ ਟਰਾਫੀ ਆਪਣੇ ਨਾਂ ਕੀਤੀ : ਕਰਨ
NEXT STORY