ਬਾਲੀਵੁੱਡ ਡੈਸਕ- ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਨੇ ਆਪਣੀ ਅਗਲੀ ਫ਼ਿਲਮ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਆਯੂਸ਼ ਨੇ ਫ਼ਿਲਮ ਦਾ ਨਾਂ ਤਾਂ ਨਹੀਂ ਦੱਸਿਆ ਪਰ ਫ਼ਿਲਮ ’ਚ ਆਪਣੀ ਲੁੱਕ ਅਤੇ ਕੁਝ ਹੋਰ ਜਾਣਕਾਰੀਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ : ਆਮਿਰ ਖ਼ਾਨ ਨੂੰ ਕਾਪੀ ਕਰਨਾ ਪਾਕਿਸਤਾਨੀ ਅਦਾਕਾਰ ਫ਼ਵਾਦ ਨੂੰ ਪਿਆ ਮਹਿੰਗਾ, ਹਸਪਤਾਲ ’ਚ ਰਹੇ ਦਾਖ਼ਲ
ਆਯੂਸ਼ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਸ ਨੇ ਆਪਣੀ ਅਗਲੀ ਫ਼ਿਲਮ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਸ ਨੇ ਇਕ ਇੰਸਟਾਗ੍ਰਾਮ ਪੋਸਟ ’ਚ ਦੱਸਿਆ ਕਿ ਫ਼ਿਲਮ ਦਾ ਨਾਂ ਅਜੇ ਤੱਕ ਤੈਅ ਨਹੀਂ ਕੀਤਾ ਗਿਆ। ਫ਼ਿਲਮ 2023 ’ਚ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਫ਼ਿਲਮ ਦੀ ਆਪਣੀ ਪਹਿਲੀ ਲੁੱਕ ਵੀ ਸਾਂਝੀ ਕੀਤੀ।
ਆਯੂਸ਼ ਸ਼ਰਮਾ ਨੇ ਪੋਸਟ ਤਸਵੀਰ ਦੀ ਕੀਤੀ ਕੈਪਸ਼ਨ ’ਚ ਲਿਖਿਆ ਕਿ ‘ਇਸ ਫ਼ਿਲਮ ’ਚ ਗਿਟਾਰ ਵੀ ਵੱਜੇਗੀ ਅਤੇ ਰਬੜ ਬੈਂਡ ਵੀ, ਅਤੇ ਜੇਕਰ ਮੈਂ ਸਾਰੀ ਜਾਣਕਾਰੀ ਅਜੇ ਦੱਸ ਦਵਾਂਗਾ ਤਾਂ ਮਜ਼ਾ ਵੀ ਖ਼ਰਾਬ ਹੋ ਜਾਵੇਗਾ। ਬਸ ਇਹੀ ਬੋਲਣਾ ਸੀ, ਮਿਲਾਂਗੇ 2023 ’ਚ।’
ਇਹ ਵੀ ਪੜ੍ਹੋ : ਨੀਰੂ ਬਾਜਵਾ ਨੇ ਪਤੀ ਹੈਰੀ ਨਾਲ ਤਸਵੀਰ ਕੀਤੀ ਸਾਂਝੀ, ਕੈਪਸ਼ਨ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
ਹਾਲ ਹੀ ’ਚ ਉਸ ਨੇ ਜਿਮ ਤੋਂ ਆਪਣੀ ਬਾਡੀ ਦੀ ਤਸਵੀਰ ਸਾਂਝੀ ਕੀਤੀ ਅਤੇ ਜਿਸ ’ਚ ਅਦਾਕਾਰ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਦੱਸ ਦੇਈਏ ਕਿ ਆਯੂਸ਼ ਸ਼ਰਮਾ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਵੀ ਨਜ਼ਰ ਆਉਣਗੇ।
ਆਮਿਰ ਖ਼ਾਨ ਨੂੰ ਕਾਪੀ ਕਰਨਾ ਪਾਕਿਸਤਾਨੀ ਅਦਾਕਾਰ ਫ਼ਵਾਦ ਨੂੰ ਪਿਆ ਮਹਿੰਗਾ, ਹਸਪਤਾਲ ’ਚ ਰਹੇ ਦਾਖ਼ਲ
NEXT STORY