ਮੁੰਬਈ (ਬਿਊਰੋ)– ਕ੍ਰਿਸਟੋਫਰ ਨੋਲਨ ਕੋਲ ‘ਦਿ ਡਾਰਕ ਨਾਈਟ’ ਟ੍ਰਾਈਲੋਜੀ ’ਚ ਡੀ. ਸੀ. ਕਾਮਿਕਸ ਦੇ ਸੁਪਰਹੀਰੋ ਬੈਟਮੈਨ ਦੇ ਇਕ ਡਾਰਕ, ਟਵਿਸਟਿਡ ਐਡੀਸ਼ਨ ਨੂੰ ਪੇਸ਼ ਕਰਨ ਤੇ ‘ਇਨਸੈਪਸ਼ਨ’, ‘ਇੰਟਰਸਟੇਲਰ’ ਤੇ ‘ਟੇਨੇਟ’ ਵਰਗੀਆਂ ਦਿਮਾਗ ਨੂੰ ਘੁਮਾਉਣ ਵਾਲੀਆਂ ਫ਼ਿਲਮਾਂ ਦੇ ਨਿਰਦੇਸ਼ਨ ਲਈ ਇਕ ਵੱਖਰਾ ਪ੍ਰਸ਼ੰਸਕ ਆਧਾਰ ਹੈ। ਹੁਣ ‘ਓਪਨਹਾਈਮਰ’ ਨਿਰਮਾਤਾ ਦੀ ਨਵੀਨਤਮ ਫ਼ਿਲਮ 21 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ।
ਕ੍ਰਿਸਟੋਫਰ ਨੋਲਨ ਵਲੋਂ ਨਿਰਦੇਸ਼ਿਤ ਤੇ ਸਿਲੀਅਨ ਮਰਫੀ ਸਟਾਰਰ ਫ਼ਿਲਮ ਦੀ ਗ੍ਰੇਟਾ ਗਰਵਿਗ ਦੀ ਕਲਪਨਾ ਕਾਮੇਡੀ ‘ਬਾਰਬੀ’ ਨਾਲ ਬਾਕਸ ਆਫਿਸ ’ਤੇ ਟੱਕਰ ਹੋਈ, ਜਿਸ ’ਚ ਮਾਰਗੋਟ ਰੌਬੀ ਹੈ। ‘ਬਾਰਬੀ’ ਦਾ ਟੀਚਾ 155 ਮਿਲੀਅਨ ਡਾਲਰ ਹੈ, ‘ਓਪਨਹਾਈਮਰ’ ਯੂ. ਐੱਸ. ਬਾਕਸ ਆਫਿਸ ’ਤੇ 77 ਮਿਲੀਅਨ ਡਾਲਰ ਦੇ ਸ਼ੁਰੂਆਤੀ ਹਫ਼ਤੇ ਦੇ ਅੰਤ ’ਤੇ ਨਜ਼ਰ ਰੱਖਦਾ ਹੈ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਭਾਰਤ ’ਚ ਸਥਿਤੀ ਬਿਲਕੁਲ ਉਲਟ ਹੈ। ਵਪਾਰ ਵਿਸ਼ਲੇਸ਼ਕ ਰਮੇਸ਼ ਬਾਲਾ ਦੇ ਅਨੁਸਾਰ ਸਿਲੀਅਨ ਮਰਫੀ ਸਟਾਰਰ ‘ਓਪਨਹਾਈਮਰ’ ਨੇ ਭਾਰਤੀ ਬਾਕਸ ਆਫਿਸ ’ਤੇ ਆਪਣੇ ਪਹਿਲੇ ਦੋ ਦਿਨਾਂ ’ਚ 31 ਕਰੋੜ ਰੁਪਏ ਤੇ ਮਾਰਗੋਟ ਰੌਬੀ ਸਟਾਰਰ ‘ਬਾਰਬੀ’ ਨੇ 10.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਓਪਨਹਾਈਮਰ’ ਨੇ ਸ਼ਨੀਵਾਰ ਨੂੰ 16.50 ਕਰੋੜ ਰੁਪਏ ਕਮਾਏ, ਜੋ ਭਾਰਤ ’ਚ ‘ਬਾਰਬੀ’ ਦੇ 6 ਕਰੋੜ ਰੁਪਏ ਦੇ ਅੰਕੜੇ ਤੋਂ ਦੁੱਗਣੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਪੂਰਲ ਪੈਨ ਇੰਡੀਆ ਸਟਾਰ ਬਣਨ ਦੀ ਲਿਸਟ ’ਚ ਹੁਣ ਅਮਾਇਰਾ ਦਸਤੂਰ ਵੀ ਹੋਈ ਸ਼ਾਮਲ
NEXT STORY