ਮੁੰਬਈ (ਬਿਊਰੋ) - ਅਭੀਸ਼ੇਕ ਬੱਚਨ ਦਾ ਕਰੀਅਰ ਟ੍ਰਾਜੈਕਟਰੀ ਅਜਿਹੇ ਐਕਟਰ ਦੇ ਵਜੋਂ ਰਿਹਾ ਹੈ, ਜਿਸ ਨੇ ਅਭਿਨੈ ਕੌਸ਼ਲ ਨੂੰ ਦਿਖਾਉਣ ਵਾਲੇ ਪ੍ਰਾਜੈਕਟਸ ਨੂੰ ਚੁਣਿਆ ਹੈ। ਅਦਾਕਾਰ ਨੂੰ ਆਖਰੀ ਵਾਰ ‘ਆਈ ਵਾਂਟ ਟੂ ਟਾਕ’ ’ਚ ਦੇਖਿਆ ਗਿਆ ਸੀ, ਇਸ ਪ੍ਰਦਰਸ਼ਨ ਨੂੰ ਆਲੋਚਕਾਂ ਅਤੇ ਦਰਸ਼ਕਾਂ ਨੇ ਇਕ ਸਮਾਨ ਸਲਾਹਿਆ ਅਤੇ ਕਰੀਅਰ ਦਾ ਸਭ ਤੋਂ ਉੱਤਮ ਪ੍ਰਦਰਸ਼ਨ ਦੱਸਿਆ। ਅਜਿਹੀਆਂ ਭੂਮਿਕਾਵਾਂ ਚੁਣਨ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ, ਅਭਿਸ਼ੇਕ ‘ਬੀ ਹੈਪੀ’ ਵਿਚ ਦਿਖਾਈ ਦੇਣਗੇ। ਇਹ ਦਿਲ ਨੂੰ ਛੂਹਣ ਵਾਲੀ ਪਿਤਾ-ਧੀ ਦੀ ਕਹਾਣੀ ਹੈ, ਜਿਸ ਵਿਚ ਅਭਿਸ਼ੇਕ ਨੇ ਸ਼ਿਵ ਦੀ ਭੂਮਿਕਾ ਨਿਭਾਈ ਹੈ, ਜੋ ਸਿੰਗਲ ਪਿਤਾ ਹੈ ਜਿਸ ਦੀ ਪਹਿਲ ਹੈ, ਧੀ ਧਾਰਾ (ਇਨਾਇਤ ਵਰਮਾ) ਦੀ ਖੁਸ਼ੀ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਫਿਲਮ ਸਮਰਪਿਤ ਸਿੰਗਲ ਪਿਤਾ ਅਤੇ ਉਸ ਦੀ ਉਤਸ਼ਾਹੀ, ਤੇਜ਼-ਤਰਾਰ ਧੀ ਵਿਚਾਲੇ ਅਟੁੱਟ ਬੰਧਨ ਨੂੰ ਭਾਵਪੂਰਣ ਟ੍ਰਿਬਿਊਟ ਹੈ। ਲਿਜ਼ੇਲ ਰੈਮੋ ਡਿਸੂਜਾ ਦੁਆਰਾ ਨਿਰਦੇਸ਼ਿਤ ਫਿਲਮ ’ਚ ਅਭਿਸ਼ੇਕ ਅਤੇ ਇਨਾਇਤ ਦੇ ਨਾਲ ਨੋਰਾ ਫਤੇਹੀ ਵੀ ਮੁੱਖ ਭੂਮਿਕਾ ’ਚ ਹੈ। ਜਾਨੀ ਲੀਵਰ, ਨਸਰ ਅਤੇ ਹਰਲੀਨ ਸੇਠੀ ਵੀ ਮਹੱਤਵਪੂਰਣ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ‘ਬੀ ਹੈਪੀ’ ਦਾ ਪ੍ਰੀਮੀਅਰ 14 ਮਾਰਚ ਨੂੰ ਅੈਮਾਜ਼ਾਨ ਪ੍ਰਾਈਮ ਵੀਡੀਓ ’ਤੇ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਮਰੀਕੀ ਅਦਾਕਾਰ ਤੇ ਉਨ੍ਹਾਂ ਦੀ ਪਤਨੀ ਦਾ ਦੇਹਾਂਤ, ਨਿਊ ਮੈਕਸੀਕੋ ਦੇ ਘਰ 'ਚ ਮਿਲੀਆਂ ਲਾਸ਼ਾਂ
NEXT STORY