ਮੁੰਬਈ: ਅਦਾਕਾਰਾ ਅਤੇ ਸੰਸਦ ਮੈਂਬਰ ਨੁਸਰਤ ਜਹਾਂ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ ਦੀ ਖ਼ੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ ’ਚ ਅਦਾਕਾਰਾ ਨੇ ਆਪਣੀ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
ਇਹ ਵੀ ਪੜ੍ਹੋ : ਇਕ ਸਮੇਂ ਖ਼ੁਦਕੁਸ਼ੀ ਬਾਰੇ ਸੋਚ ਰਹੇ ਸੀ ਮਿਥੁਨ ਚੱਕਰਵਰਤੀ, ਕਿਹਾ- ‘ਮੈਨੂੰ ਲਗਦਾ ਸੀ ਕਿ ਮੈਂ ਆਪਣੇ ਟੀਚੇ ਹਾਸਲ...’
ਲੁੱਕ ਦੀ ਗੱਲ ਕਰੀਏ ਤਾਂ ਨੁਸਰਤ ਆਫ਼ ਸ਼ੌਲਡਰ ਬਲੈਕ ਗਾਊਨ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਇਸ ਦੇ ਨਾਲ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੁੱਲ੍ਹੇ ਰੱਖਿਆ ਹੋਇਆ ਹੈ।
ਇਸ ਲੁੱਕ ’ਚ ਅਦਾਕਾਰਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਨੁਸਰਤ ਹੌਟ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ । ਕੈਮਰੇ ਸਾਹਮਣੇ ਅਦਾਕਾਰਾ ਵੱਖ-ਵੱਖ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਬਾਡੀ ਸ਼ੇਮਿੰਗ ਅਤੇ ਟ੍ਰੋਲਿੰਗ ’ਤੇ ਅਰਜੁਨ ਕਪੂਰ ਦਾ ਬਿਆਨ, ਕਿਹਾ- ਇਹ ਪ੍ਰੋਫੈ਼ਸ਼ਨ ਪਹਿਲਾਂ ਤੋਂ ਹੀ ਆਦਤ...’
ਨੁਸਰਤ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਸ਼ੋਤਰੂ’ ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ‘ਖੋਕਾ 420’ ’ਚ ਨਜ਼ਰ ਆਈ। ਨੁਸਰਤ ਬੰਗਾਲੀ ਸਿਨੇਮਾ ’ਚ ਨਾਮ ਕਮਾਉਣ ਤੋਂ ਬਾਅਦ 2019 ’ਚ ਰਾਜਨੀਤੀ ’ਚ ਸ਼ਾਮਲ ਹੋਈ ਪਰ ਉਹ ਆਪਣੀ ਫ਼ਿਲਮ ਅਤੇ ਰਾਜਨੀਤਿਕ ਕਰੀਅਰ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਅਤੇ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ ’ਚ ਰਹਿੰਦੀ ਹੈ।
ਇਕ ਸਮੇਂ ਖ਼ੁਦਕੁਸ਼ੀ ਬਾਰੇ ਸੋਚ ਰਹੇ ਸੀ ਮਿਥੁਨ ਚੱਕਰਵਰਤੀ, ਕਿਹਾ- ‘ਮੈਨੂੰ ਲਗਦਾ ਸੀ ਕਿ ਮੈਂ ਆਪਣੇ ਟੀਚੇ ਹਾਸਲ...’
NEXT STORY