ਮੁੰਬਈ- ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਜਲਦ ਹੀ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਜੀ ਹਾਂ ਤੁਸੀਂ ਸਹੀ ਸੁਣਿਆ। ਇਸ ਗੱਲ ਦੀ ਜਾਣਕਾਰੀ ਖ਼ੁਦ ਕਾਮੇਡੀਅਨ ਨੇ ਆਪਣੇ ਯੂ-ਟਿਊਬ ਚੈਨਲ 'ਤੇ ਇਕ ਮਜ਼ੇਦਾਰ ਵੀਡੀਓ ਸਾਂਝੀ ਕਰਕੇ ਦਿੱਤੀ। ਕੁਝ ਸਮੇਂ ਪਹਿਲਾਂ ਹੀ ਖ਼ਬਰਾਂ ਆਈਆਂ ਸਨ ਕਿ ਭਾਰਤੀ ਗਰਭਵਤੀ ਹੈ ਹਾਲਾਂਕਿ ਉਸ ਸਮੇਂ ਕਾਮੇਡੀਅਨ ਵਲੋਂ ਕੋਈ ਸਟੇਟਮੈਂਟ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਜੋੜੇ ਨੇ ਇਸ ਖੁਸ਼ਖਬਰੀ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।
ਸਾਂਝੀ ਕੀਤੀ ਵੀਡੀਓ ਦੀ ਸ਼ੁਰੂਆਤ 'ਚ ਭਾਰਤੀ ਬਾਥਰੂਮ 'ਚ ਬੈਠੀ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੇ ਹੱਥ 'ਚ ਪ੍ਰੈਗਨੈਂਸੀ ਕਿੱਟ ਹੈ। ਪਹਿਲੇ ਤਾਂ ਭਾਰਤੀ ਕਾਫੀ ਪਰੇਸ਼ਾਨ ਹੁੰਦੀ ਹੈ ਪਰ ਜਿਵੇਂ ਹੀ ਉਹ ਕਿੱਟ ਵੱਲ ਦੇਖਦੀ ਹੈ ਤਾਂ ਉਹ ਕਾਫ਼ੀ ਖ਼ੁਸ਼ ਅਤੇ ਭਾਵੁਕ ਹੋ ਜਾਂਦੀ ਹੈ। ਭਾਰਤੀ ਇਸ ਵੀਡੀਓ 'ਚ ਦੱਸ ਰਹੀ ਹੈ ਕਿ ਉਹ ਪਿਛਲੇ 6 ਮਹੀਨੇ ਤੋਂ ਇਸ ਪਲ ਨੂੰ ਕੈਪਚਰ ਕਰਨਾ ਚਾਹੁੰਦੀ ਸੀ ਹੁਣ ਜਾ ਕੇ ਉਨ੍ਹਾਂ ਦੀ ਜ਼ਿੰਦਗੀ 'ਚ ਇਹ ਪਲ ਆਇਆ ਹੈ।
ਵੀਡੀਓ 'ਚ ਭਾਰਤੀ ਸਿੰਘ ਨੇ ਘੋਸ਼ਣਾ ਕੀਤੀ ਕਿ ਉਹ ਮਾਂ ਬਣਨ ਵਾਲੀ ਹੈ। ਬਾਥਰੂਮ ਤੋਂ ਨਿਕਲ ਕੇ ਜਦੋਂ ਭਾਰਤੀ ਰੂਮ 'ਚ ਹਰਸ਼ ਨਾਲ ਇਹ ਖੁਸ਼ੀ ਸਾਂਝੀ ਕਰਨ ਪਹੁੰਚੀ ਤਾਂ ਉਨ੍ਹਾਂ ਨੇ ਬੱਚੇ ਦੀ ਆਵਾਜ਼ ਕੱਢ ਕੇ ਹਰਸ਼ ਨੂੰ ਨੀਂਦ ਤੋਂ ਜਗਾਇਆ ਹਾਲਾਂਕਿ ਗੁੱਸੇ 'ਚ ਨੀਂਦ ਤੋਂ ਉਠੇ ਹਰਸ਼ ਨੂੰ ਜਦੋਂ ਭਾਰਤੀ ਨੇ ਕਿੱਟ ਦਿਖਾਈ ਤਾਂ ਪਹਿਲੇ ਤਾਂ ਹਰਸ਼ ਨੂੰ ਯਕੀਨ ਨਹੀਂ ਹੋਇਆ।
ਉਨ੍ਹਾਂ ਨੇ ਭਾਰਤੀ ਨੂੰ ਇਹ ਤੱਕ ਪੁੱਛ ਲਿਆ ਕੀ ਮਜ਼ਾਕ ਤਾਂ ਨਹੀਂ ਹੈ। ਜਦੋਂ ਭਾਰਤੀ ਨੇ ਕਿਹਾ ਕਿ ਉਹ ਸੱਚ ਹੈ ਤਾਂ ਹਰਸ਼ ਨੇ ਉਨ੍ਹਾਂ ਨੂੰ ਖੁਸ਼ੀ ਨਾਲ ਗਲੇ ਲਗਾ ਲਿਆ। ਇਸ ਤੋਂ ਬਾਅਦ ਹਰਸ਼ ਕਹਿੰਦੇ ਹਨ ਚੰਗਾ ਹੋਇਆ ਭਾਰਤੀ ਰਿਕਾਰਡ ਕਰ ਰਹੀ ਹੈ। ਅਸੀਂ ਮਾਂ ਬਣਨ ਵਾਲੀ ਹਾਂ ਉਨ੍ਹਾਂ ਨੇ ਖ਼ੁਦ ਨੂੰ ਸਹੀ ਕੀਤਾ-ਮਾਫ਼ੀ, ਇਹ ਮਾਂ ਬਣਨ ਵਾਲੀ ਹੈ, ਮੈਂ ਬਾਪ ਬਣਨ ਵਾਲਾ ਹਾਂ, ਤੁਸੀਂ ਸਾਰੇ ਪਰੇਸ਼ਾਨ ਹੋਣ ਵਾਲੇ ਹੋ ਅਤੇ ਅਸੀਂ ਵੀ ਪਰੇਸ਼ਾਨ ਹੋਣ ਵਾਲੇ ਹਾਂ। ਤੁਸੀਂ ਸਾਰੇ ਪਰੇਸ਼ਾਨ ਹੋਵੋਗੇ ਅਤੇ ਅਸੀਂ ਵੀ ਕਿਉਂਕਿ ਅਸੀਂ ਇਕ ਬੱਚਾ ਪੈਦਾ ਕਰ ਰਹੇ ਹਾਂ।
ਭਾਰਤੀ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ-'ਇਹ ਸੀ ਸਾਡਾ ਸਭ ਤੋਂ ਵੱਡਾ ਸਰਪ੍ਰਾਈਜ਼'। ਭਾਰਤੀ ਨੇ ਇਕ ਨਿਊਜ਼ ਪੋਰਟਲ ਨਾਲ ਗੱਲ ਕਰਦੇ ਹੋਏ ਕਿਹਾ-ਹਾਂ ਭਾਈ ਹਾਂ, ਮੈਂ ਗਰਭਵਤੀ ਹੈਂ। ਅਪ੍ਰੈਲ ਜਾਂ ਮਈ ਦੀ ਸ਼ੁਰੂਆਤ 'ਚ ਬੱਚੇ ਨੂੰ ਜਨਮ ਦਵਾਂਗੀ।
ਇਸ ਤੋਂ ਇਲਾਵਾ ਜੈਸਮੀਨ ਭਸੀਮ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ 'ਚ ਭਾਰਤੀ ਸਿੰਘ ਬਲਿਊ ਡਰੈੱਸ 'ਚ ਆਪਣਾ ਬੇਬੀ ਬੰਪ ਫਲਾਂਟ ਕਰ ਰਹੀ ਹੈ। ਭਾਰਤੀ ਤੋਂ ਇਲਾਵਾ ਤਸਵੀਰ 'ਚ ਹਰਸ਼, ਅਲੀ ਗੋਨੀ, ਪੁਨਿਤ ਜੇ ਪਾਠਕ, ਉਨ੍ਹਾਂ ਦੀ ਪਤਨੀ ਨਿਧੀ ਮੂਨੀ ਸਿੰਘ,ਜੈਸਮੀਨ ਭਸੀਮ ਨਜ਼ਰ ਆ ਰਹੇ ਹੈ। ਸਾਰੇ ਭਾਰਤੀ ਦੇ ਬੇਬੀ ਬੰਪ ਵੱਲ ਇਸ਼ਾਰਾ ਕਰ ਰਹੇ ਹਨ। ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਬੇਬੀ ਲਿੰਬਾਚੀਆ ਜਲਦ ਆ ਰਿਹਾ ਹੈ ਲਿਖਿਆ ਹੈ। ਭਾਰਤੀ ਨੇ 3 ਦਸੰਬਰ 2017 ਨੂੰ ਲੇਖਕ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਤੋਂ ਪਹਿਲਾਂ ਇਨ੍ਹਾਂ ਦੇ ਅਫੇਅਰ ਦੀ ਭਨਕ ਕਿਸੇ ਨੂੰ ਨਹੀਂ ਸੀ।
ਅਮਿਤਾਭ ਬੱਚਨ ਨੇ ਬਿੱਲੀ ਦੀ ਵੀਡੀਓ ਕੀਤੀ ਸਾਂਝੀ, ਲੋਕ ਹੱਸ-ਹੱਸ ਹੋਏ ਦੂਹਰੇ
NEXT STORY