ਮੁੰਬਈ (ਬਿਊਰੋ) : ਐੱਮ. ਐਕਸ. ਪਲੇਅਰ ਦੀ ਵੈੱਬ ਸੀਰੀਜ਼ 'Bhaukaal' ਦੇ ਦੂਜੇ ਸੀਜ਼ਨ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਸੀਜ਼ਨ 'ਚ ਇਕ ਵਾਰ ਫਿਰ ਦਰਸ਼ਕਾਂ ਨੂੰ ਇਕ ਵੱਖਰੇ ਪੱਧਰ ਦਾ ਕਰਾਈਮ ਦੇਖਣ ਨੂੰ ਮਿਲੇਗਾ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੋਹਿਤ ਰੈਨਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਨਵਨੀਤ ਸੇਕੇਰਾ, ਇੱਕ ਆਈ. ਪੀ. ਐੱਸ. ਅਧਿਕਾਰੀ ਦੀ ਭੂਮਿਕਾ 'ਚ ਮੋਹਿਤ ਉੱਤਰ ਪ੍ਰਦੇਸ਼ ਤੋਂ ਅਪਰਾਧ ਨੂੰ ਖ਼ਤਮ ਕਰਦੇ ਹੋਏ ਨਜ਼ਰ ਆਉਣਗੇ। ਇਹ ਇੱਕ ਵੈੱਬ ਸੀਰੀਜ਼ ਹੈ, ਜੋ ਸਾਲ 2000 'ਚ ਵਾਪਰੀ ਅਸਲ ਜ਼ਿੰਦਗੀ ਦੀ ਘਟਨਾ 'ਤੇ ਆਧਾਰਿਤ ਹੈ।
ਇਸ ਕਿਰਦਾਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਮੋਹਿਤ ਰੇਨ ਨੇ ਇਕ ਇੰਟਰਵਿਊ 'ਚ ਇਸ 'ਚ ਨਿਭਾਈ ਗਈ ਅਸਲ ਜ਼ਿੰਦਗੀ ਦੇ ਹੀਰੋ ਦੇ ਕਿਰਦਾਰ 'ਤੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਕਿਹਾ ਸੀ, ''ਮੇਰਾ ਰੋਲ ਅਸਲ ਜ਼ਿੰਦਗੀ ਦੇ ਸਿੰਘਮ ਤੋਂ ਬਹੁਤ ਪ੍ਰੇਰਿਤ ਹੈ। ਮੈਂ ਇਸ ਰੋਲ ਨਾਲ ਇਨਸਾਫ਼ ਕਰਨ ਲਈ ਦੁੱਗਣੀ ਮਿਹਨਤ ਕੀਤੀ ਹੈ। ਸਾਨੂੰ ਕਦੇ ਇਹ ਅਹਿਸਾਸ ਨਹੀਂ ਹੁੰਦਾ ਕਿ ਖਾਕੀ ਵਰਦੀ 'ਚ ਲੋਕ ਸਾਡੀ ਜ਼ਿੰਦਗੀ ਦੀ ਰੱਖਿਆ ਕਿਵੇਂ ਕਰਦੇ ਹਨ।''
ਮੋਹਿਤ ਨੇ ਅੱਗੇ ਕਿਹਾ ਕਿ, ''ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਬੁਲਾਇਆ ਜਾਂਦਾ ਹੈ। ਇਹ ਲੋਕ ਕਿੰਨੀ ਵਾਰ ਸਾਡੇ ਲਈ ਛੁੱਟੀਆਂ, ਜਨਮ ਦਿਨ, ਬੱਚਿਆਂ ਨਾਲ ਖੇਡਣਾ, ਸਕੂਲ ਦੇ ਸਮਾਗਮਾਂ ਵਰਗੀਆਂ ਚੀਜ਼ਾਂ ਨੂੰ ਮਿਸ ਕਰਦੇ ਹਨ। ਇਹ ਭੂਮਿਕਾ ਉਨ੍ਹਾਂ ਲੋਕਾਂ ਨੂੰ ਧੰਨਵਾਦ ਕਹਿਣ ਦਾ ਮੇਰਾ ਤਰੀਕਾ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਦੇ ਫਰਜ਼ ਨੂੰ ਸਭ ਤੋਂ ਪਹਿਲਾਂ ਰੱਖਿਆ।'' ਇਹ ਸੀਜ਼ਨ 20 ਜਨਵਰੀ ਤੋਂ ਐੱਮ. ਐਕਸ. ਪਲੇਅਰ 'ਤੇ ਪ੍ਰਸਾਰਿਤ ਹੋਵੇਗਾ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਕਪਤਾਨ ਬਣਦਿਆਂ ਹੀ ਸ਼ਮਿਤਾ ਸ਼ੈੱਟੀ ਨੂੰ ਮਿਲੀ ਵੱਡੀ ਤਾਕਤ, ਬਾਕੀ ਮੁਕਾਬਲੇਬਾਜ਼ਾਂ ਲਈ ਵਧਿਆ ਖ਼ਤਰਾ
NEXT STORY