ਨਵੀਂ ਦਿੱਲੀ (ਬਿਊਰੋ) : ਟੀ. ਵੀ. ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ। ਇਸੇ ਦੌਰਾਨ ਜੈਸਮੀਨ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਜੈਸਮੀਨ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ
ਜੈਸਮੀਨ ਨੂੰ ਕਿਉਂ ਦਾਖਲ ਕੀਤਾ ਗਿਆ ਸੀ?
ਖ਼ੁਦ ਜੈਸਮੀਨ ਭਸੀਨ ਨੇ ਹਸਪਤਾਲ 'ਚ ਭਰਤੀ ਹੋਣ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜੈਸਮੀਨ ਢਿੱਡ ਦੀ ਇਨਫੈਕਸ਼ਨ ਤੋਂ ਪੀੜਤ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ਜਾਣਾ ਪਿਆ। ਸ਼ੇਅਰ ਕੀਤੀ ਗਈ ਤਸਵੀਰ 'ਚ ਅਦਾਕਾਰਾ ਦੇ ਹੱਥ 'ਤੇ ਡ੍ਰਿੱਪ ਲੱਗਾ ਨਜ਼ਰ ਆ ਰਿਹਾ ਹੈ।
'ਬਿੱਗ ਬੌਸ 14' ਤੋਂ ਮਿਲੀ ਖ਼ਾਸ ਪਛਾਣ
ਹਾਲਾਂਕਿ ਜੈਸਮੀਨ ਨੇ ਕਈ ਟੀ. ਵੀ. ਸ਼ੋਅਜ਼ ਕੀਤੇ ਹਨ ਪਰ ਉਸ ਨੂੰ ਅਸਲੀ ਪਛਾਣ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 14' ਤੋਂ ਮਿਲੀ। ਅਦਾਕਾਰਾ ਦੀ ਲਵ ਲਾਈਫ ਵੀ ਇਸ ਸ਼ੋਅ ਨਾਲ ਸ਼ੁਰੂ ਹੋਈ ਸੀ ਅਤੇ ਉਸ ਨੇ ਅਲੀ ਗੋਨੀ ਨੂੰ ਡੇਟ ਕੀਤਾ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਜੋੜੀ ਹਾਲੇ ਵੀ ਇਕੱਠੇ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਬੀਰ ਕਪੂਰ ਨੇ ‘ਰਾਮਾਇਣ’ ਲਈ ਛੱਡੀ ਸ਼ਰਾਬ ਤੇ ਮਾਸਾਹਾਰੀ ਭੋਜਨ, ਰਾਮ ਬਣਨ ਲਈ ਇੰਝ ਕਰ ਰਹੇ ਤਿਆਰੀ
NEXT STORY