ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ. 2’ ਨੂੰ ਇਸ ਵਾਰ ਰਿਕਾਰਡ ਗਿਣਤੀ ’ਚ ਲੋਕਾਂ ਨੇ ਦੇਖਿਆ ਹੈ। ਫਿਨਾਲੇ ਨੂੰ 7.2 ਮਿਲੀਅਨ ਵਿਊਜ਼ ਮਿਲੇ, ਜਦਕਿ 2.3 ਮਿਲੀਅਨ ਲੋਕਾਂ ਨੇ ਇਸ ਨੂੰ ਲਾਈਵ ਦੇਖਿਆ। ਜਿਓ ਸਿਨੇਮਾ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਪੂਰੇ ਸੀਜ਼ਨ ਦੌਰਾਨ 240 ਕਰੋੜ ਵਿਊਜ਼ ਮਿਲ ਚੁੱਕੇ ਹਨ, ਜਦਕਿ 540 ਕਰੋੜ ਵੋਟਾਂ ਪਈਆਂ ਹਨ।
ਇਹ ਵੀ ਕਿਹਾ ਗਿਆ ਹੈ ਕਿ IPL ਤੋਂ ਬਾਅਦ ਕਿਸੇ ਵੀ ਲਾਈਵ ਸਟ੍ਰੀਮ ਈਵੈਂਟ ਨੂੰ ‘ਬਿੱਗ ਬੌਸ ਓ. ਟੀ. ਟੀ. 2’ ਫਿਨਾਲੇ ਦੇ ਜਿੰਨੇ ਵਿਊਜ਼ ਨਹੀਂ ਮਿਲੇ ਹਨ।
ਰਿਪੋਰਟ ਮੁਤਾਬਕ ਫਿਨਾਲੇ ਦੌਰਾਨ ਸਿਰਫ਼ 15 ਮਿੰਟਾਂ ’ਚ 25 ਕਰੋੜ ਵੋਟਾਂ ਮਿਲੀਆਂ। ਅਭਿਸ਼ੇਕ ਮਲਹਾਨ ਤੇ ਐਲਵਿਸ਼ ਯਾਦਵ ਵਿਚਕਾਰ ਜੇਤੂ ਦੀ ਚੋਣ ਕਰਨ ਲਈ ਵੋਟਿੰਗ ਲਾਈਨ ਖੋਲ੍ਹੀ ਗਈ ਸੀ। ਐਲਵਿਸ਼ ਨੂੰ ਅਭਿਸ਼ੇਕ ਤੋਂ ਵੱਧ ਵੋਟਾਂ ਮਿਲੀਆਂ ਤੇ ਉਹ ਸ਼ੋਅ ਦੇ ਜੇਤੂ ਬਣ ਗਏ। ਐਲਵਿਸ਼ ਯਾਦਵ ਨੂੰ 54 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਅਭਿਸ਼ੇਕ ਨੂੰ 46 ਫ਼ੀਸਦੀ ਵੋਟਾਂ ਮਿਲੀਆਂ।
ਉਂਝ ਤਾਂ IPL ਦੌਰਾਨ ਦਰਸ਼ਕਾਂ ਦੀ ਗਿਣਤੀ ਕਰੋੜਾਂ ’ਚ ਹੁੰਦੀ ਹੈ। ਕਈ ਵਾਰ ਅਸੀਂ ਦੇਖਿਆ ਹੈ ਕਿ ਕਿਸੇ ਵੀ ਮੈਚ ’ਚ 3 ਕਰੋੜ ਲੋਕ ਲਾਈਵ ਮੈਚ ਦੇਖ ਰਹੇ ਹੁੰਦੇ ਹਨ। ‘ਬਿੱਗ ਬੌਸ OTT 2’ ਦੇ ਨੰਬਰ ਵੀ ਕਾਫੀ ਪ੍ਰਭਾਵਸ਼ਾਲੀ ਹਨ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ, ‘‘ਯੂ. ਪੀ. ਵਿਚਲੇ ਮਦਦਗਾਰਾਂ ਦੀ ਪਛਾਣ ਛੇਤੀ ਜਨਤਕ ਕਰੇ ਸਰਕਾਰ’’
ਜੀਓ ਸਿਨੇਮਾ ਦਾ ਦਾਅਵਾ ਹੈ ਕਿ ਕਿਸੇ ਵੀ ਮਨੋਰੰਜਨ ਲਾਈਵ ਸ਼ੋਅ ਨੂੰ ‘ਬਿੱਗ ਬੌਸ OTT 2’ ਜਿੰਨੇ ਵਿਊਜ਼ ਨਹੀਂ ਮਿਲੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਗੁਜਰਾਤ, ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ’ਚ ਸਭ ਤੋਂ ਵੱਧ ਲੋਕ ਸ਼ੋਅ ਨੂੰ ਦੇਖਣ ਆਏ।
ਐਲਵਿਸ਼ ਯਾਦਵ ਬਿੱਗ ਬੌਸ ਦੇ ਇਤਿਹਾਸ ’ਚ ਵਾਈਲਡ ਕਾਰਡ ਐਂਟਰੀ ਲੈ ਕੇ ਸ਼ੋਅ ਜਿੱਤਣ ਵਾਲਾ ਪਹਿਲਾ ਪ੍ਰਤੀਯੋਗੀ ਹੈ। ਕਰੀਬ 40 ਦਿਨ ਘਰ ’ਚ ਬਿਤਾਉਣ ਤੋਂ ਬਾਅਦ ਉਹ ਸ਼ੋਅ ਦਾ ਜੇਤੂ ਬਣ ਗਿਆ। ਉਸ ਨੂੰ ਬਿੱਗ ਬੌਸ ਤੋਂ 25 ਲੱਖ ਰੁਪਏ ਨਕਦ ਤੇ ਇਕ ਚਮਕਦਾਰ ਟਰਾਫੀ ਮਿਲੀ।
ਐਲਵਿਸ਼ ਯਾਦਵ ਇਕ ਮਸ਼ਹੂਰ ਯੂਟਿਊਬਰ ਹੈ। ਉਸ ਦੇ 10 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਸ ਹਨ। ਇੰਸਟਾਗ੍ਰਾਮ ’ਤੇ ਵੀ ਉਸ ਦੇ 6 ਮਿਲੀਅਨ ਫਾਲੋਅਰਜ਼ ਹਨ। ਐਲਵਿਸ਼ ਨੇ ਆਪਣੇ ਯੂਟਿਊਬ ਚੈਨਲ ’ਤੇ ਬਿੱਗ ਬੌਸ ਤੇ ਸਲਮਾਨ ਖ਼ਾਨ ਨੂੰ ਵੀ ਰੋਸਟ ਕੀਤਾ ਹੈ। ਬਿੱਗ ਬੌਸ ’ਚ ਐਂਟਰੀ ਲੈਣ ਤੋਂ ਬਾਅਦ ਉਸ ਨੇ ਸਲਮਾਨ ਖ਼ਾਨ ਦੇ ਰੋਸਟ ਦੀ ਵੀਡੀਓ ਆਪਣੇ ਚੈਨਲ ਤੋਂ ਹਟਾ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਓ. ਐੱਮ. ਜੀ. 2’ ਲਈ ਅਕਸ਼ੇ ਕੁਮਾਰ ਨੇ ਕਿਉਂ ਨਹੀਂ ਲਈ ਫੀਸ? ਸਾਹਮਣੇ ਆਈ ਵੱਡੀ ਵਜ੍ਹਾ
NEXT STORY