ਬਾਲੀਵੁੱਡ ਡੈਸਕ- ਪੰਜਾਬੀ ਫ਼ਿਲਮ ਇੰਡਸਟਕੀ ਦੀ ਅਦਾਕਾਰਾ ਵਾਮਿਕਾ ਗੱਬੀ ਆਪਣੀ ਅਦਾਕਾਰੀ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਨਿਭਾਉਂਦੀ ਹੈ। ਵਾਮਿਕਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਚਿਹਰਿਆਂ ’ਚੋਂ ਇਕ ਹੈ। ਅਦਾਕਾਰਾ ਨੇ ਫ਼ਿਲਮਾਂ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਅਦਾਕਾਰਾ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਫ਼ੈਨ ਫ਼ਾਲੋਇੰਗ ਵੀ ਹੈ। ਵਾਮਿਕਾ ਗੱਬੀ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾਂ ’ਚੋਂ ਇਕ ਹੈ । ਇਸ ਤੋਂ ਇਲਾਵਾ ਅਦਾਕਾਰਾ ਹਰ ਮੁੱਦੇ ’ਤੇ ਬੇਬਾਕੀ ਨਾਲ ਆਪਣੀ ਰਾਏ ਵੀ ਰੱਖਦੀ ਹੈ।
ਇਹ ਵੀ ਪੜ੍ਹੋ : ਗੁਰਦਾਸ ਮਾਨ ਦੇ ਗੀਤ ‘ਦਿਲ ਦਾ ਮਾਮਲਾ’ ਨੂੰ ਗਾ ਕੇ ਗੋਰੇ ਨੇ ਪਾਇਆ ਧਮਾਲਾਂ, ਗਾਇਕ ਨੇ ਸਾਂਝੀ ਕੀਤੀ ਵੀਡੀਓ
ਹਾਲ ਹੀ ’ਚ ਕੇਰਲਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਅਲਪੁਜ਼ਾ ਨਾਂ ਦੀ ਜਗ੍ਹਾ ’ਤੇ ਇਕ ਕੁੱਤੇ ਨੂੰ ਜ਼ਿੰਦਾ ਸਾੜਿਆ ਗਿਆ ਹੈ। ਇਸ ਦੇ ਨਾਲ ਕਈ ਹੋਰ ਕੁੱਤਿਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਇਸ ਦਾ ਕਾਰਨ ਸੀ ਕਿ ਸ਼ਹਿਰ ’ਚ ਕੁੱਤਿਆ ਦੀ ਆਬਾਦੀ ਬਹੁਤ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੂੰ ਇਕ ਕਦਮ ਚੁੱਕਣਾ ਪਿਆ।
ਇਸ ਘਟਨਾ ’ਤੇ ਵਾਮਿਕਾ ਨੇ ਸ਼ੋਸਲ ਮੀਡੀਆ ’ਤੇ ਪੋਸਟ ਸਾਂਝੀ ਕਰਦੇ ਹੋਏ ਆਪਣੀ ਰਾਏ ਦਿੱਤੀ ਹੈ। ਅਦਾਕਾਰਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਕੇਰਲ ਅਲਾਪੁਜ਼ਾ ਵਿਖੇ ਇੱਕ ਕੁੱਤੇ ਨੂੰ ਜ਼ਿੰਦਾ ਸਾੜ ਦਿੱਤਾ ਗਿਆ, ਉੱਥੇ ਇਕ ਕੁੱਤਿਆਂ ਨੂੰ ਖਾਣਾ ਖਵਾਉਣ ਨਿਵਾਸੀ ਨੇ ਦੱਸਿਆ ਕਿ ਕਈ ਕੁੱਤੇ ਸਥਾਨ ਤੋਂ ਗਾਇਬ ਹਨ ਅਤੇ ਇਹ ਇਕ ਕੁੱਤਾ ਬਹੁਤ ਹੀ ਭਿਆਨਕ ਹਾਲਤ ’ਚ ਮਿਲਿਆ ਸੀ।’ ਵਾਮਿਕਾ ਨੇ ਅੱਗੇ ਕਿਹਾ ਕਿ ‘ਸਮਝਿਆ ਕੁੱਤਿਆਂ ਦੀ ਆਬਾਦੀ ਵਧ ਗਈ ਹੈ ਪਰ ਉਨ੍ਹਾਂ ਨੂੰ ਜਿਉਂਦਾ ਸਾੜ ਦੇਣਾ ਜਾਂ ਕੁੱਤਿਆਂ ਨੂੰ ਜ਼ਹਿਰ ਦੇਣਾ ਕੀ ਇਹ ਹੱਲ ਹੈ?’
ਇਹ ਵੀ ਪੜ੍ਹੋ : ਪ੍ਰੇਮ ਚੋਪੜਾ ਦੇ ਜਨਮਦਿਨ ’ਤੇ ਜਾਣੋ ਵਿਲੇਨ ਕਿਰਦਾਰ ਬਾਰੇ ਖ਼ਾਸ ਗੱਲਾਂ, ਇੰਝ ਹੋਈ ਸੀ ਬਾਲੀਵੁੱਡ ’ਚ ਐਂਟਰੀ
ਇਸ ਦੇ ਨਾਲ ਵਾਮਿਕਾ ਨੇ ਅੱਗੇ ਕਿਹਾ ਕਿ ‘ਫਿਰ ਵੀ ਮਨੁੱਖੀ ਆਬਾਦੀ ਵੀ ਵਧ ਰਹੀ ਹੈ,ਕੀ ਹੁਣ ਇਨਸਾਨਾਂ ’ਤੇ ਵੀ ਇਹੀ ਲਾਗੂ ਹੋਵੇਗਾ? ਹੁਣ ਇਨਸਾਨਾਂ ਨੂੰ ਜ਼ਿੰਦਾ ਸਾੜੋਗੇ? ਪਰ ਇਸ ਤਰ੍ਹਾਂ ਮਾਰਨਾ ਕੋਈ ਹੱਲ ਨਹੀਂ ਹੈ, ਸਾਨੂੰ ਜਾਨਵਰਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਪੁਖਤਾ ਕਦਮ ਚੁੱਕਣੇ ਚਾਹੀਦੇ ਹਨ, ਨਾ ਕੀ ਉਨ੍ਹਾਂ ਨੂੰ ਮਾਰਨਾ।’
ਗੁਰਦਾਸ ਮਾਨ ਦੇ ਗੀਤ ‘ਦਿਲ ਦਾ ਮਾਮਲਾ’ ਨੂੰ ਗਾ ਕੇ ਗੋਰੇ ਨੇ ਪਾਈਆਂ ਧਮਾਲਾਂ, ਗਾਇਕ ਨੇ ਸਾਂਝੀ ਕੀਤੀ ਵੀਡੀਓ
NEXT STORY