ਮੁੰਬਈ: ਸਟੇਜ ਸ਼ੋਅ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਿੰਦੀ ਸਿਨੇਮਾ ਦੇ ਪ੍ਰਸਿੱਧ ਗਾਇਕ ਸੋਨੂ ਨਿਗਮ ਦਾ ਵੀਰਵਾਰ ਨੂੰ ਜਨਮਦਿਨ ਹੈ। ਸੋਨੂ ਦਾ ਜਨਮ ਹਰਿਆਣਾ ਦੇ ਫਰੀਦਾਬਾਦ ਸ਼ਹਿਰ 'ਚ 30 ਜੁਲਾਈ 1973 ਨੂੰ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਗਾਇਕ ਸੀ, ਇਸ ਲਈ ਉਨ੍ਹਾਂ ਦਾ ਬਚਪਨ ਤੋਂ ਹੀ ਗਾਇਕੀ ਵੱਲ ਰੁਝਾਨ ਸੀ। ਗਾਇਕੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਤਿੰਨ ਸਾਲ ਦੀ ਉਮਰ 'ਚ ਆਪਣੇ ਪਿਤਾ ਨਾਲ ਇਕ ਪ੍ਰੋਗਰਾਮ 'ਚ ਹਿੱਸਾ ਲਿਆ। 19 ਸਾਲ ਦੀ ਉਮਰ 'ਚ ਉਨ੍ਹਾਂ ਨੇ 'ਰਫੀ ਕੀ ਯਾਦੇਂ' ਨਾਂ ਦੀ ਐਲਬਮ ਕੱਢੀ। ਸੋਨੂੰ ਨੇ ਫ਼ਿਲਮੀ ਦੁਨੀਆ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਜਨਮ' ਤੋਂ ਕੀਤਾ ਪਰ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ। 1995 'ਚ ਟੀ. ਵੀ. ਸ਼ੋਅ 'ਸਾ. ਰੇ. ਗਾ. ਮਾ. ਪਾ.' 'ਚ ਉਨ੍ਹਾਂ ਨੇ ਹੌਸਟ ਦੇ ਰੂਪ 'ਚ ਕੰਮ ਕੀਤਾ ਅਤੇ ਜਿਸ 'ਚ ਉਨ੍ਹਾਂ ਦੀ ਮੁਲਾਕਾਤ ਟੀ. ਸੀਰੀਜ ਦੇ ਮਾਲਕ ਗੁਲਸ਼ਨ ਕੁਮਾਰ ਨਾਲ ਹੋਈ ਅਤੇ ਉਨ੍ਹਾਂ ਨੂੰ ਫ਼ਿਲਮ 'ਬੇਵਫਾ ਸਨਮ' 'ਚ 'ਅੱਛਾ ਸਿਲਾ ਦਿਆ ਤੂਨੇ ਮੇਰੇ ਪਿਆਰ ਕਾ' ਗੀਤ ਗਾਉਣ ਦਾ ਮੌਕਾ ਮਿਲਿਆ। ਇਸ ਕਾਮਯਾਬੀ ਤੋਂ ਬਾਅਦ ਉਨ੍ਹਾਂ ਨੂੰ ਕਈ ਫਿਲਮਾਂ ਦੇ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ। ਇਨ੍ਹਾਂ ਫ਼ਿਲਮਾਂ 'ਚ 'ਸੋਲਜਰ', 'ਆ ਅਬ ਲੌਟ ਚਲੇ', 'ਸਰਫਰੋਸ਼', 'ਹਸੀਨਾ ਮਾਨ ਜਾਏਗੀ' ਅਤੇ 'ਤਾਲ' ਆਦਿ ਸ਼ਾਮਲ ਹਨ। ਸੋਨੂੰ ਆਪਣੇ ਗੀਤਾਂ ਰਾਹੀਂ ਸਭ ਦੇ ਦਿਲਾਂ 'ਤੇ ਰਾਜ ਕਰਦੇ ਹਨ।
ਟੀ. ਵੀ. ਦੀਆਂ ਮਸ਼ਹੂਰ ਨੂੰਹਾਂ ਅਸਲ ਜ਼ਿੰਦਗੀ 'ਚ ਹਨ ਇੰਨੀਆਂ ਹੌਟ (ਦੇਖੋ ਤਸਵੀਰਾਂ)
NEXT STORY