xਮੁੰਬਈ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਭਰ ’ਚ ਤਬਾਹੀ ਮਚਾਈ ਹੋਈ ਹੈ। ਹਾਲਾਂਕਿ ਕੁਝ ਦਿਨਾਂ ’ਚ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ। ਉੱਧਰ ਕੋਰੋਨਾ ਕਾਲ ’ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ’ਚ ਕਈ ਸਿਤਾਰੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਹਰ ਕੋਈ ਆਪਣੇ ਤਰੀਕੇ ਨਾਲ ਮਦਦ ਕਰ ਰਿਹਾ ਹੈ। ਜਿਥੇ ਕੁਝ ਸਿਤਾਰੇ ਵੀ ਸਿੱਧੇ ਤੌਰ ’ਤੇ ਮਦਦ ਕਰ ਰਹੇ ਹਨ। ਉੱਧਰ ਕੁਝ ਸਿਤਾਰੇ ਫੰਡ ਇਕੱਠਾ ਕਰਕੇ ਮਦਦ ਕਰ ਰਹੇ ਹਨ। ਸਿਤਾਰਿਆਂ ਵੱਲੋਂ ਫੰਡ ਜਮ੍ਹਾ ਕਰਨਾ ਕਈ ਲੋਕਾਂ ਅਤੇ ਸਿਤਾਰਿਆਂ ਨੂੰ ਰਾਸ ਨਹੀਂ ਆ ਰਿਹਾ ਹੈ। ਇਹ ਲੋਕ ਉਨ੍ਹਾਂ ਨੂੰ ਜੰਮ ਕੇ ਟਰੋਲ ਕਰ ਰਹੇ ਹਨ।
ਹਾਲ ਹੀ ’ਚ ਅਦਾਕਾਰ ਕਮਾਲ ਰਾਸ਼ਿਦ ਖ਼ਾਨ ਨੇ ਇਸ ਗੱਲ ਨੂੰ ਲੈ ਕੇ ਟਵੀਟ ਕੀਤਾ ਹੈ। ਦਰਅਸਲ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਮਿਲ ਕੇ ਦੇਸ਼ ਦੀ ਮਦਦ ਲਈ ਮੁਹਿੰਮ ਚਲਾਈ ਹੋਈ ਹੈ। ਹਾਲ ਹੀ ’ਚ ਇਹ ਖ਼ਬਰ ਸਾਹਮਣੇ ਆਈ ਸੀ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਕੋਰੋਨਾ ਰਾਹਤ ਕਾਰਜਾਂ ਲਈ 11 ਕਰੋੜ ਰੁਪਏ ਜਮ੍ਹਾ ਕਰ ਲਏ ਸਨ। ਉੱਧਰ ਆਲੀਆ ਭੱਟ ਵੀ ਸੋਸ਼ਲ ਮੀਡੀਆ ’ਤੇ ਲਗਾਤਾਰ ਇਸ ਨਾਲ ਜੁੜੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਹੈ।
ਇਸ ਗੱਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਮਾਲ ਰਾਸ਼ਿਦ ਖ਼ਾਨ (ਕੇ.ਆਰ.ਕੇ) ਨੇ ਇਕ ਟਵੀਟ ਕਰਦੇ ਹੋਏ ਲਿਖਿਆ ਕਿ ‘ਅਮਿਤਾਭ ਬੱਚਨ ਸਰ ਤੁਸੀਂ 100 ਫੀਸਦੀ ਸਹੀ ਹੋ। ਜੇਕਰ ਤੁਹਾਡੀ ਔਕਾਤ ਹੈ ਦਾਨ ਕਰਨ ਦੀ ਤਾਂ ਕਰੋ! ਨਹੀਂ ਤਾਂ ਚੁੱਪਚਾਪ ਬੈਠੋ। ਦਾਨ ਕਰਨ ਲਈ ਲੋਕਾਂ ਤੋਂ ਭੀਖ ਕਿਉਂ ਮੰਗਦੇ ਹੋ’। ਆਲੀਆ ਭੱਟ ਅਤੇ ਵਿਰਾਟ ਕੋਹਲੀ ਕੁਝ ਸਮਝ ਆਇਆ ਕੀ’?
ਹਾਲਾਂਕਿ ਕੇ.ਆਰ.ਕੇ ਦਾ ਇਹ ਟਵੀਟ ਲੋਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਇਆ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਨੇ 7 ਕਰੋੜ ਰੁਪਏ ਜਮ੍ਹਾ ਕਰਨ ਦਾ ਟੀਚਾ ਬਣਾਇਆ ਸੀ ਪਰ ਦੋਵਾਂ ਨੇ ਮਿਲ ਕੇ ਇਸ ਤੋਂ ਜ਼ਿਆਦਾ ਰਕਮ ਜੁਟਾ ਲਈ ਹੈ। ਖ਼ੁਦ ਕੋਹਲੀ ਅਤੇ ਅਨੁਸ਼ਕਾ ਨੇ ਦੋ ਕਰੋੜ ਰੁਪਏ ਦਿੱਤੇ। ਇਸ ਮੁਹਿੰਮ ਨਾਲ ਇਕੱਠੀ ਕੀਤੀ ਧੰਨਰਾਸ਼ੀ ਐਕਟ ਗ੍ਰਾਂਟਸ ਨੂੰ ਕੋਰੋਨਾ ਰਾਹਤ ਕਾਰਜਾਂ ਲਈ ਦਿੱਤੀ ਗਈ ਹੈ। ਵਿਰਾਟ ਅਤੇ ਅਨੁਸ਼ਕਾ ਦੇ ਇਸ ਮੁਹਿੰਮ ’ਚ ਐੱਮ.ਪੀ.ਐੱਲ. ਸਪੋਰਟਸ ਫਾਊਂਡੇਸ਼ਨ ਨੇ ਵੀ 5 ਕਰੋੜ ਰੁਪਏ ਦਿੱਤੇ ਸਨ।
ਉੱਧਰ ਕੋਰੋਨਾ ਨੂੰ ਮਾਤ ਦੇਣ ਵਾਲੀ ਆਲੀਆ ਭੱਟ ਕੋਰੋਨਾ ਦੇ ਦਰਦ ਨੂੰ ਚੰਗੀ ਤਰ੍ਹਾਂ ਨਾਲ ਸਮਝਦੀ ਹੈ। ਇਸ ਲਈ ਕੋਰੋਨਾ ਮਰੀਜ਼ ਜਦੋਂ ਹਸਪਤਾਲ ਅਤੇ ਆਕਸੀਜਨ ਲਈ ਭਟਕ ਰਹੇ ਹਨ ਅਜਿਹੇ ’ਚ ਆਲੀਆ ਸੋਸ਼ਲ ਵਰਕ ਰਾਹੀਂ ਲੋਕਾਂ ਦੀ ਮਦਦ ਕਰ ਰਹੀ ਹੈ।
ਸੂਰਜ ਥਾਪਰ ਨੇ ਦਿੱਤੀ ਕੋਰੋਨਾ ਨੂੰ ਮਾਤ, ਆਕਸੀਜਨ ਲੈਵਲ ਘੱਟ ਹੋਣ ਤੋਂ ਬਾਅਦ ICU ’ਚ ਸਨ ਦਾਖ਼ਲ
NEXT STORY