ਬਾਲੀਵੁੱਡ ਡੈਸਕ : ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ (47 ਸਾਲਾ) ਨੂੰ ਵੀਰਵਾਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਇਸ ਸਮੇਂ ਮੁੰਬਈ ਦੇ ਇੱਕ ਹਸਪਤਾਲ 'ਚ ਦਾਖਲ ਹਨ। ਹਸਪਤਾਲ ਪਹੁੰਚਦੇ ਹੀ ਅਦਾਕਾਰ ਦੀ ਐਂਜੀਓਪਲਾਸਟੀ ਕਰਵਾਈ ਗਈ। ਸ਼੍ਰੇਅਸ ਤਲਪੜੇ ਦੀ ਪਤਨੀ ਦੀਪਤੀ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਪਤੀ ਦੀ ਹੈਲਥ ਅਪਡੇਟ ਦਿੱਤੀ ਹੈ।
ਕਿਵੇਂ ਹੈ ਸ਼੍ਰੇਅਸ ਤਲਪੜੇ ਦੀ ਹਾਲਤ?
ਦੀਪਤੀ ਨੇ ਇੰਸਟਾਗ੍ਰਾਮ 'ਤੇ ਸ਼੍ਰੇਅਸ ਤਲਪੜੇ ਦੀ ਸਿਹਤ ਬਾਰੇ ਅਪਡੇਟ ਦਿੰਦੇ ਹੋਏ ਇਕ ਨੋਟ ਸ਼ੇਅਰ ਕੀਤਾ ਹੈ, ਜਿਸ 'ਚ ਉਸ ਨੇ ਲਿਖਿਆ, ''ਮੇਰੇ ਪਤੀ ਦੀ ਖ਼ਰਾਬ ਸਿਹਤ ਦੀ ਖ਼ਬਰ ਸੁਣ ਕੇ ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾ, ਉਸ ਲਈ ਮੈਂ ਧੰਨਵਾਦੀ ਹਾਂ। ਮੈਂ ਇਹ ਦੱਸਦੇ ਹੋਏ ਰਾਹਤ ਮਹਿਸੂਸ ਕਰ ਰਹੀ ਹਾਂ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ। ਮੈਡੀਕਲ ਟੀਮ ਦੀ ਬੇਮਿਸਾਲ ਦੇਖਭਾਲ ਅਤੇ ਸਮੇਂ ਸਿਰ ਜਵਾਬ ਬਹੁਤ ਮਹੱਤਵਪੂਰਨ ਰਿਹਾ ਹੈ ਅਤੇ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਤੁਸੀਂ ਸਾਰੇ ਸਾਡੀ ਨਿੱਜਤਾ ਦਾ ਧਿਆਨ ਰੱਖੋ। ਉਹ ਰਿਕਵਰ ਕਰ ਰਹੇ ਹਨ। ਅਜਿਹੇ ਸਮੇਂ 'ਚ ਤੁਹਾਡਾ ਸਹਿਯੋਗ ਸਾਨੂੰ ਤਾਕਤ ਦਿੰਦਾ ਹੈ।''
'ਵੈਲਕਮ ਟੂ ਦਿ ਜੰਗਲ' ਦੀ ਸ਼ੂਟਿੰਗ ਮਗਰੋਂ ਪਿਆ ਦਿਲ ਦਾ ਦੌਰਾ
ਸੂਤਰਾਂ ਨੇ ਇਹ ਵੀ ਦੱਸਿਆ ਕਿ ਸ਼੍ਰੇਅਸ ਤਲਪੜੇ ਸੈੱਟ 'ਤੇ ਚੰਗੇ-ਭਲੇ ਕੰਮ ਕਰ ਰਹੇ ਸਨ। ਉਸ ਨੇ ਕਾਫ਼ੀ ਹਾਸਾ-ਮਜ਼ਾਕ ਕੀਤਾ ਅਤੇ ਕੁਝ ਐਕਸ਼ਨ ਸੀਨ ਵੀ ਕੀਤੇ। ਖ਼ਬਰਾਂ ਮੁਤਾਬਕ, ਵੀਰਵਾਰ ਸ਼ਾਮ ਮੁੰਬਈ 'ਚ 'ਵੈਲਕਮ ਟੂ ਦਿ ਜੰਗਲ' ਦੀ ਸ਼ੂਟਿੰਗ ਖ਼ਤਮ ਕਰਨ ਮਗਰੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹ ਬੇਹੋਸ਼ ਹੋ ਗਏ ਅਤੇ ਤੁਰੰਤ ਉਨ੍ਹਾਂ ਨੂੰ ਮੁੰਬਈ ਦੇ ਬੇਲੇਵਿਊ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸੇ ਦਿਨ ਰਾਤ 10 ਵਜੇ ਦੇ ਕਰੀਬ ਉਸ ਦੀ ਐਂਜੀਓਪਲਾਸਟੀ ਕੀਤੀ ਗਈ ਅਤੇ ਇਹ ਪ੍ਰਕਿਰਿਆ ਸਫ਼ਲ ਰਹੀ।
ਇਹ ਖ਼ਬਰ ਵੀ ਪੜ੍ਹੋ - ਮਾਨਸਾ 'ਚ ਹੋਇਆ ਐਨਕਾਊਂਟਰ, ਪੁਲਸ ਦੀ ਗ੍ਰਿਫ਼ਤ 'ਚ ਕੈਦ ਮੁਲਜ਼ਮ ਨੇ ਮੁਲਾਜ਼ਮਾਂ 'ਤੇ ਕੀਤੀ ਫ਼ਾਇਰਿੰਗ
ਦੋ ਦਹਾਕਿਆਂ ਦੇ ਲੰਬੇ ਕਰੀਅਰ 'ਚ 45 ਤੋਂ ਵੱਧ ਫ਼ਿਲਮਾਂ 'ਚ ਕੀਤਾ ਕੰਮ
ਜ਼ਿਕਰਯੋਗ ਹੈ ਕਿ ਸ਼੍ਰੇਅਸ ਤਲਪੜੇ ਨੇ ਹਿੰਦੀ ਅਤੇ ਮਰਾਠੀ ਸਿਨੇਮਾ ਵਿਚ ਵੱਡੇ ਪੱਧਰ 'ਤੇ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ। ਤਲਪੜੇ ਨੇ ਆਪਣੇ ਦੋ ਦਹਾਕਿਆਂ ਦੇ ਲੰਬੇ ਕਰੀਅਰ 'ਚ 45 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਪਿਲ ਸ਼ਰਮਾ ਸ਼ੋਅ' ਦੀ ਅਦਾਕਾਰਾ ਸੁਗੰਧਾ ਮਿਸ਼ਰਾ ਬਣੀ ਮਾਂ, ਕਮੇਡੀ ਕੁਈਨ ਨੇ ਧੀ ਨੂੰ ਦਿੱਤਾ ਜਨਮ
NEXT STORY