ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਸੰਸਦ ਮੈਂਬਰ ਬਣੀ ਅਤੇ ਸੰਸਦ ਭਵਨ ਪਹੁੰਚੀ। ਹਾਲ ਹੀ 'ਚ ਕੰਗਨਾ ਰਣੌਤ ਨੇ ਲੋਕ ਸਭਾ ਸੈਸ਼ਨ 'ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ।
ਦੱਸ ਦੇਈਏ ਕਿ ਹੁਣ ਜਲਦ ਹੀ ਕੰਗਨਾ ਰਣੌਤ ਇੰਦਰਾ ਗਾਂਧੀ ਦੇ ਰੂਪ 'ਚ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੀ ਹੈ। ਦਰਅਸਲ, ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਅਕਤੂਬਰ 2023 'ਚ ਰਿਲੀਜ਼ ਹੋਣੀ ਸੀ ਪਰ ਇਸ ਤੋਂ ਬਾਅਦ ਫ਼ਿਲਮ ਦੀ ਰਿਲੀਜ਼ਿੰਗ ਡੇਟ ਬਦਲ ਕੇ 24 ਨਵੰਬਰ ਕਰ ਦਿੱਤੀ ਗਈ। ਇਸ ਤੋਂ ਬਾਅਦ ਵੀ ਫ਼ਿਲਮ ਦੀ ਰਿਲੀਜ਼ਿੰਗ ਡੇਟ ਬਦਲ ਦਿੱਤੀ ਗਈ ਸੀ। ਕਿਹਾ ਜਾ ਰਿਹਾ ਸੀ ਕਿ ਇਹ ਫ਼ਿਲਮ 14 ਜੂਨ ਨੂੰ ਰਿਲੀਜ਼ ਹੋਵੇਗੀ ਪਰ ਕੁਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ। ਹੁਣ ਆਖਿਰਕਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਕੰਗਨਾ ਦੀ ਇਹ ਫ਼ਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ।
ਗੁੱਸੇ 'ਚ ਭੜਕੀ ਕੰਗਨਾ
ਦੱਸ ਦਈਏ ਕਿ ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਕੰਗਨਾ ਰਣੌਤ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ ਹੈ। ਅਦਾਕਾਰਾ ਨੇ ਕਿਹਾ ਕਿ ਇਨ੍ਹਾਂ ਦੀ ਜੋ ਕਿਤਾਬ ਇਹ ਪਾਰਲੀਮੈਂਟ 'ਚ ਉਛਾਲ ਰਹੇ ਆ, ਨੌਟੰਕੀ ਕਰ ਰਹੇ ਆ...ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ 6 ਸੰਤਬਰ ਨੂੰ ਖੁੱਲ੍ਹਣਗੀਆਂ। ਇਹ ਸਾਰੇ ਜਾਣਦੇ ਇਸ ਫ਼ਿਲਮ ਲਈ ਮੈਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੇਰੀ ਫ਼ਿਲਮ ਰੁਕਵਾ ਦਿੱਤੀ ਗਈ, ਮੈਂ ਆਪਣਾ ਘਰ ਗਿਰਵੀ ਰੱਖ ਕੇ ਗਹਿਣੇ ਵੇਚ ਕੇ ਇਹ ਫ਼ਿਲਮ ਬਣਾਈ ਹੈ।
ਇੰਦਰਾ ਗਾਂਧੀ ਦੀ ਜ਼ਿੰਦਗੀ ਨੂੰ ਪਰਦੇ 'ਤੇ ਦਿਖਾਏਗੀ ਕੰਗਨਾ ਰਣੌਤ
ਦੱਸ ਦੇਈਏ ਕਿ 'ਐਮਰਜੈਂਸੀ' ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਬਣਾਈ ਗਈ ਫ਼ਿਲਮ ਹੈ। ਇਸ 'ਚ 1975 ਦੀ ਐਮਰਜੈਂਸੀ ਦਾ ਦੌਰ ਦਿਖਾਇਆ ਜਾਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਕੰਗਨਾ ਰਣੌਤ ਨੇ ਕੀਤਾ ਹੈ ਅਤੇ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ 'ਚ ਕੰਗਨਾ ਦੇ ਨਾਲ ਸ਼੍ਰੇਅਸ ਤਲਪੜੇ, ਭੂਮਿਕਾ ਚਾਵਲਾ, ਅਨੁਪਮ ਖੇਰ, ਸਤੀਸ਼ ਕੌਸ਼ਿਕ ਅਹਿਮ ਭੂਮਿਕਾਵਾਂ ਨਿਭਾਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Stree 2 teaser ਹੋਇਆ ਰਿਲੀਜ਼, ਫ਼ਿਲਮ ਦੇਖ ਤੁਹਾਡੇ ਰੋਂਗਟੇ ਹੋ ਜਾਣਗੇ ਖੜ੍ਹੇ
NEXT STORY