ਮੁੰਬਈ (ਬਿਊਰੋ) : ਅਦਾਕਾਰਾ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣ ਰਹੀ ਹੈ। ਦੱਸ ਦਈਏ ਕਿ ਕਿਆਰਾ ਅਡਵਾਨੀ ਨੇ 7 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਅਦਾਕਾਰ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਵਾਇਆ ਸੀ।

ਉਹ ਹਾਲ ਹੀ 'ਚ ਇੱਕ ਐਵਾਰਡ ਸਮਾਰੋਹ 'ਚ ਸ਼ਾਮਲ ਹੋਈ ਸੀ। ਇਸ ਇਵੈਂਟ 'ਚ ਸ਼ਾਮਲ ਹੋਣ ਲਈ ਕਿਆਰਾ ਨੇ ਚਮਕਦਾਰ ਲਾਲ ਰੰਗ ਦਾ ਆਫ ਸ਼ੋਲਡਰ ਗਾਊਨ ਪਾਇਆ ਸੀ, ਜਿਸ 'ਚ ਉਹ ਕਾਫ਼ੀ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ।

ਉਸ ਦੇ ਚਿਹਰੇ 'ਤੇ ਵਿਆਹ ਦਾ ਨੂਰ ਵੱਖਰਾ ਹੀ ਨਜ਼ਰ ਆ ਰਿਹਾ ਸੀ।

ਦੱਸ ਦਈਏ ਕਿ ਕਿਆਰਾ ਅਡਵਾਨੀ ਨੇ 'ਜ਼ੀ ਸਿਨੇ ਐਵਾਰਡਜ਼' 'ਚ ਸ਼ਿਰਕਤ ਕੀਤੀ ਸੀ। ਉਹ ਇਵੈਂਟ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਈ। ਆਫ ਸ਼ੋਲਡਰ ਰੈੱਡ ਡਰੈੱਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।

ਕਿਆਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਤਾਨਿਆ ਘਾਵਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਇਨ੍ਹਾਂ ਤਸਵੀਰਾਂ 'ਚ ਸਿਧਾਰਥ ਮਲਹੋਤਰਾ ਦੀ ਨਵੀਂ ਦੁਲਹਨ ਲਾਲ ਡੀਪ ਨੇਕ ਆਫ ਸ਼ੋਲਡਰ ਗਾਊਨ 'ਚ ਕੈਮਰੇ ਲਈ ਕਿਲਰ ਪੋਜ਼ ਦਿੰਦੀ ਨਜ਼ਰ ਆਈ।

ਯੂਟਿਊਬਰ ’ਤੇ ਭੜਕੇ ਗਾਇਕ ਅਰਮਾਨ ਮਲਿਕ, ਇਕ-ਦੂਜੇ ’ਤੇ ਕੀਤੇ ਤਿੱਖੇ ਵਾਰ
NEXT STORY