ਨਵੀਂ ਦਿੱਲੀ (ਅਨਸ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਕਰੂਰ ’ਚ ਅਦਾਕਾਰ-ਰਾਜਨੇਤਾ ਵਿਜੇ ਦੀ ਪਾਰਟੀ ਟੀ. ਵੀ. ਕੇ. ਦੀ ਇਕ ਰੈਲੀ ਦੌਰਾਨ ਭਾਜੜ ਮਚਣ ਨਾਲ ਸਬੰਧਤ ਮਾਮਲੇ ’ਚ ਨਵੀਂ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਦਾ ਜ਼ਿੰਮਾ ਸੰਭਾਲ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਦੀ ਇਕ ਵਿਸ਼ੇਸ਼ ਟੀਮ ਤਾਮਿਲਨਾਡੂ ਦੇ ਕਰੂਰ ’ਚ ਸਥਿਤ ਵੇਲੁਸਾਮੀਪੁਰਮ ’ਚ ਘਟਨਾ ਵਾਲੀ ਥਾਂ ਦਾ ਦੌਰਾ ਕਰ ਚੁੱਕੀ ਹੈ।
27 ਸਤੰਬਰ ਨੂੰ ਵਿਜੇ ਦੀ ਰੈਲੀ ਦੌਰਾਨ ਭਾਜੜ ਮਚਣ ਨਾਲ 41 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 60 ਤੋਂ ਵੱਧ ਜ਼ਖ਼ਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਪ੍ਰਕਿਰਿਆ ਅਨੁਸਾਰ, ਸੀ. ਬੀ. ਆਈ. ਨੇ ਸੂਬਾ ਪੁਲਸ ਦੀ ਐੱਫ. ਆਈ. ਆਰ. ਦੇ ਆਧਾਰ ’ਤੇ ਨਵੀਂ ਐੱਫ. ਆਈ. ਆਰ. ਦਰਜ ਕਰ ਲਈ ਹੈ ਅਤੇ ਸਥਾਨਕ ਅਦਾਲਤ ਨੂੰ ਵੀ ਇਸ ਘਟਨਾਚੱਕਰ ਦੀ ਜਾਣਕਾਰੀ ਦੇ ਦਿੱਤੀ ਹੈ। ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਨੇ ਸੁਤੰਤਰ ਜਾਂਚ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਰਜ ਕੀਤੀ ਸੀ, ਜਿਸ ਦੇ ਹੁਕਮਾਂ ’ਤੇ ਜਾਂਚ ਸੀ. ਬੀ. ਆਈ. ਨੂੰ ਸੌਂਪੀ ਗਈ ਹੈ।
ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ 'ਚ ਹੋਈ ਅਹਿਮ ਸੁਣਵਾਈ, ਜਾਣੋ ਅਦਾਲਤ ਨੇ ਕੀ ਸੁਣਾਇਆ ਫੈਸਲਾ
NEXT STORY