ਜਲੰਧਰ (ਪੁਨੀਤ)–ਛੱਠ ਦੇ ਤਿਉਹਾਰ ਦੇ ਮੱਦੇਨਜ਼ਰ ਘਰਾਂ ਨੂੰ ਜਾਣ ਵਾਲੇ ਯਾਤਰੀਆਂ ਕਾਰਨ ਐਤਵਾਰ ਸਟੇਸ਼ਨ ’ਤੇ ਭਾਰੀ ਭੀੜ ਵੇਖਣ ਨੂੰ ਮਿਲੀ। ਜ਼ਿਆਦਾਤਰ ਟਰੇਨਾਂ ਨੱਕੋ-ਨੱਕ ਭਰੀਆਂ ਰਹੀਆਂ, ਜਿਸ ਕਾਰਨ ਜਨਰਲ ਡੱਬਿਆਂ ਦੇ ਨਾਲ-ਨਾਲ ਰਿਜ਼ਰਵ ਡੱਬਿਆਂ ’ਚ ਵੀ ਕਾਫ਼ੀ ਭੀੜ ਵੇਖਣ ਨੂੰ ਮਿਲੀ। ਸੀਟਾਂ ਨਾ ਮਿਲਣ ਕਾਰਨ ਵੱਡੀ ਗਿਣਤੀ ’ਚ ਯਾਤਰੀਆਂ ਨੂੰ ਪ੍ਰੇਸ਼ਾਨ ਹੁੰਦੇ ਵੇਖਿਆ ਗਿਆ। ਲੰਬੀ ਦੂਰੀ ਦੀਆਂ ਟਰੇਨਾਂ ਦੇ ਨਾਲ-ਨਾਲ ਦਿੱਲੀ ਤਕ ਜਾਣ ਵਾਲੀਆਂ ਟਰੇਨਾਂ ’ਚ ਵੀ ਭਾਰੀ ਭੀੜ ਰਹੀ। ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੀ ਕਿਸੇ ਵੀ ਹਾਲਤ ’ਚ ਅੱਗੇ ਨਿਕਲਣਾ ਚਾਹੁੰਦੇ ਸਨ ਤਾਂ ਕਿ ਦਿੱਲੀ ਤੋਂ ਟਰੇਨ ਬਦਲ ਕੇ ਅੱਗੇ ਜਾਣਾ ਸੰਭਵ ਹੋ ਸਕੇ। ਇਸ ਕਾਰਨ ਟਰੇਨਾਂ ’ਚ ਖੜ੍ਹੇ ਹੋਣ ਲਈ ਵੀ ਜਗ੍ਹਾ ਨਹੀਂ ਮਿਲ ਰਹੀ ਸੀ। ਰੇਲਵੇ ਵੱਲੋਂ ਦਰਜਨਾਂ ਦੀ ਗਿਣਤੀ ’ਚ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਪਰ ਇਸ ਦੇ ਬਾਵਜੂਦ ਭੀੜ ਕੰਟਰੋਲ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਦੀ ਆਸ ਤੋਂ ਕਿਤੇ ਵੱਧ ਯਾਤਰੀਆਂ ਵੱਲੋਂ ਸਫ਼ਰ ਕੀਤਾ ਗਿਆ।
ਇਹ ਵੀ ਪੜ੍ਹੋ: ਸ਼ਰਮਨਾਕ ! ਹੋਟਲ 'ਚ ਲਿਜਾ ਕੇ ਕੁੜੀ ਨੂੰ ਕੀਤਾ ਬੇਹੋਸ਼, ਜਦੋਂ ਅੱਖ ਖੁੱਲ੍ਹੀ ਤਾਂ...

ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ 12498 ਲਗਭਗ 40 ਮਿੰਟ ਦੀ ਦੇਰੀ ਨਾਲ ਸ਼ਾਮ 4.50 ਤੋਂ ਬਾਅਦ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ ਤੋਂ ਪੌਣੇ 4 ਘੰਟੇ ਰੀ-ਸ਼ੈਡਿਊਲ ਹੋ ਕੇ ਚੱਲਣ ਵਾਲੀ ਗੋਰਖਪੁਰ ਸੁਪਰਫਾਸਟ ਐਕਸਪ੍ਰੈੱਸ ਸਾਢੇ 5 ਘੰਟੇ ਦੀ ਦੇਰੀ ਨਾਲ ਸ਼ਾਮ ਸਾਢੇ 7 ਵਜੇ ਦੇ ਲਗਭਗ ਸਿਟੀ ਸਟੇਸ਼ਨ ’ਤੇ ਪਹੁੰਚੀ। ਨਵੀਂ ਦਿੱਲੀ ਤੋਂ ਆਉਣ ਵਾਲੀ ਸਰਬੱਤ ਦਾ ਭਲਾ ਪੌਣੇ ਘੰਟੇ ਦੀ ਦੇਰੀ ਨਾਲ ਦੁਪਹਿਰ ਸਵਾ 1 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ 1 ਘੰਟਾ ਲੇਟ ਰਹੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ 15707 ਲਗਭਗ ਅੱਧਾ ਘੰਟਾ ਲੇਟ ਰਹੀ। ਲੋਕਲ ਟਰੇਨਾਂ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਤੋਂ ਆਉਣ ਵਾਲੀ 74917 ਲਗਭਗ 1 ਘੰਟਾ ਲੇਟ ਸਪਾਟ ਹੋਈ। ਉਥੇ ਹੀ ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ 26405/26406 ਐਤਵਾਰ ਵੀ ਰੱਦ ਰਹੀ ਅਤੇ 27 ਅਕਤੂਬਰ ਨੂੰ ਵੀ ਰੱਦ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 400 ਘਰਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ
5 ਲੱਖ ਯਾਤਰੀਆਂ ਨੇ ਕੀਤਾ ਸਫ਼ਰ, ਅੱਜ ਤੋਂ ਆਮ ਹੋਵੇਗਾ ਸੰਚਾਲਨ
ਛੱਠ ਦੇ ਤਿਉਹਾਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਦੌਰਾਨ 5 ਲੱਖ ਦੇ ਕਰੀਬ ਯਾਤਰੀਆਂ ਨੇ ਸਫ਼ਰ ਕੀਤਾ ਹੈ, ਜੋਕਿ ਯਾਤਰੀਆਂ ਦੀ ਗਿਣਤੀ ਨੂੰ ਬਿਆਨ ਕਰ ਰਿਹਾ ਹੈ। ਛੱਠ ਦੇ ਤਿਉਹਾਰ ’ਤੇ ਘਰਾਂ ਨੂੰ ਜਾਣ ਵਾਲੇ ਵਧੇਰੇ ਯਾਤਰੀ ਰਵਾਨਾ ਹੋ ਚੁੱਕੇ ਹਨ, ਜਿਸ ਕਾਰਨ ਕੱਲ ਤੋਂ ਟਰੇਨਾਂ ’ਚ ਭੀੜ ਘੱਟ ਦਿਖਾਈ ਦੇਵੇਗੀ। ਹਾਲਾਂਕਿ ਯਾਤਰੀਆਂ ਦੀ ਵਾਪਸੀ ਨੂੰ ਲੈ ਕੇ ਵਿਭਾਗ ਵੱਲੋਂ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਜਾਣਾ ਹੈ, ਜਿਸ ਕਾਰਨ ਕੁਝ ਦਿਨਾਂ ਬਾਅਦ ਵਾਪਸ ਆਉਣ ਵਾਲੇ ਯਾਤਰੀਆਂ ਦੀ ਭੀੜ ਫਿਰ ਤੋਂ ਵੇਖਣ ਨੂੰ ਮਿਲ ਸਕਦੀ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਪਸੀ ’ਤੇ ਜ਼ਿਆਦਾ ਜੱਦੋ-ਜਹਿਦ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਇਨ੍ਹਾਂ 400 ਘਰਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ
NEXT STORY