ਬਾਲੀਵੁੱਡ ਡੈਸਕ: ਅਦਾਕਾਰ ਰਣਬੀਰ ਕਪੂਰ ਅਤੇ ਵਾਣੀ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਜਲਦ ਹੀ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਰਣਬੀਰ ਅਤੇ ਵਾਣੀ ਇਸ ਦਾ ਪ੍ਰਮੋਟ ਕਰ ਰਹੇ ਹਨ। ਇਸ ਦੌਰਾਨ ਪਿਛਲੇ ਦਿਨੀਂ ਦੋਵੇਂ ਸਿਤਾਰਿਆਂ ਨੂੰ ਫ਼ਿਲਮ ਦੀ ਪ੍ਰੋਮੋਸ਼ਨ ਲਈ ਡਾਂਸ ਦੀਵਾਨੇ ਜੂਨੀਅਰਜ਼ ਦੇ ਸੈੱਟ ’ਤੇ ਦੇਖਿਆ ਗਿਆ। ਜਿੱਥੇ ਵਾਣੀ ਦੀ ਬੇਹੱਦ ਹੌਟ ਲੁੱਕ ਦੇਖਣ ਨੂੰ ਮਿਲੀ। ਸ਼ੋਅ ਦੇ ਸੈੱਟ ਦੇ ਬਾਹਰ ਰਣਬੀਰ-ਵਾਣੀ ਨੂੰ ਸਪਾਟ ਕਰਦੇ ਦੇਖ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਹ ਵੀ ਪੜ੍ਹੋ : ਮਰਹੂਮ ਪੁੱਤ ਮੂਸੇਵਾਲਾ ਦੇ ਅਧੂਰੇ ਸੁਫ਼ਨੇ ਪੂਰੇ ਕਰੇਗੀ ਮਾਂ, ਪਹਿਲੀ ਵਾਰ ਕੈਮਰੇ ਸਾਹਮਣੇ ਆ ਦਿੱਤੀ ਜਾਣਕਾਰੀ
ਇਸ ਦੇ ਨਾਲ ਹੀ ਵਾਣੀ ਦਾ ਭੀੜ ’ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਇਸ ਦੌਰਾਨ ਰਣਬੀਰ ਵਾਣੀ ਨੂੰ ਭੀੜ ’ਚੋਂ ਬਾਹਰ ਨਿਕਾਲਦੇ ਨਜ਼ਰ ਆ ਰਹੇ ਹਨ। ਸਿਤਾਰਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਅਤੇ ਵਾਣੀ ਭੀੜ ’ਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪ੍ਰਸ਼ੰਸਕ ਤਸਵੀਰਾਂ ਲਈ ਉਨ੍ਹਾਂ ਤੋਂ ਅੱਗੇ ਆ ਰਹੇ ਹਨ। ਇਸ ਦੌਰਾਨ ਰਣਬੀਰ ਅਦਾਕਾਰਾ ਨੂੰ ਭੀੜ ਤੋਂ ਬਚਾਉਂਦੇ ਨਜ਼ਰ ਆਏ। ਵੀਡੀਓ ’ਚ ਰਣਬੀਰ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੀ ਖ਼ੂਬ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਲਾਲ ਸਾੜ੍ਹੀ ’ਚ ਮੌਨੀ ਰਾਏ ਨੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਟੀ.ਵੀ. ਦੀ ਨਾਗਿਨ ਨੇ ਦਿਖਾਈ ਹੌਟ ਲੁੱਕ
ਤੁਹਾਨੂੰ ਦੱਸ ਦੇਈਏ ਕਿ ਵਾਣੀ ਕਪੂਰ ਅਤੇ ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ 22 ਜੁਲਾਈ ਨੂੰ ਪਰਦੇ ’ਤੇ ਰਿਲੀਜ਼ ਹੋ ਰਹੀ ਹੈ। ਦੋਵਾਂ ਸਿਤਾਰਿਆਂ ਤੋਂ ਇਲਾਵਾ ਇਸ ’ਚ ਅਦਾਕਾਰ ਸੰਜੇ ਦੱਤ ਵੀ ਅਹਿਮ ਭੂਮਿਕਾ ’ਚ ਨਜ਼ਰ ਆਉਣਗੇ। ਇਸ ਫ਼ਿਲਮ ਤੋਂ ਇਲਾਵਾ ਰਣਬੀਰ ਕੋਲ ‘ਬ੍ਰਹਮਾਸਤਰ’ ਵੀ ਹੈ।
ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੀ ਫਰਸਟ ਲੁੱਕ ਰਿਲੀਜ਼, ਇੰਦਰਾ ਗਾਂਧੀ ਬਣੀ ਅਦਾਕਾਰਾ ਨੂੰ ਪਛਾਣਨਾ ਹੋਇਆ ਮੁਸ਼ਕਿਲ
NEXT STORY