ਜਲੰਧਰ (ਬਿਊਰੋ) — ਆਏ ਦਿਨ ਨਵੇਂ-ਨਵੇਂ ਕਲਾਕਾਰ ਸੰਗੀਤ ਜਗਤ 'ਚ ਆਪਣਾ ਨਾਂ ਰੌਸ਼ਨ ਕਰਨ ਲਈ ਇਸ ਖ਼ੇਤਰ 'ਚ ਆ ਰਹੇ ਹਨ। ਅਜਿਹਾ ਹੀ ਇਕ ਗਾਇਕ ਹੈ ਦਿਲਰਾਜ ਗਰੇਵਾਲ। ਜੀ ਹਾਂ, ਹਾਲ ਹੀ 'ਚ ਦਿਲਰਾਜ ਗਰੇਵਾਲ ਨੇ ਆਪਣਾ ਨਵਾਂ ਗੀਤ 'Introducing' ਰਿਲੀਜ਼ ਕੀਤਾ ਹੈ। ਇਸ ਗੀਤ 'ਚ ਦਿਲਰਾਜ ਗਰੇਵਾਲ ਨੇ ਆਪਣੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਉਨ੍ਹਾਂ ਨੇ ਸਟੇਜਾਂ 'ਤੇ ਟਾਈਮ ਮੰਗ-ਮੰਗ ਕੇ ਕਿਵੇਂ ਗੀਤਾਂ ਰਾਹੀਂ ਦਰਸ਼ਕਾਂ ਦਾ ਜਿੱਤਿਆ, ਇਹ ਸਭ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਗੀਤ 'ਚ ਦਿਖਾਇਆ ਗਿਆ ਹੈ।
ਦੱਸ ਦਈਏ ਕਿ ਇਸ ਗੀਤ ਦੇ ਬੋਲ ਖ਼ੁਦ ਦਿਲਰਾਜ ਗਰੇਵਾਲ ਨੇ ਲਿਖੇ ਹਨ ਅਤੇ ਇਸ ਗੀਤ ਦੇ ਕੰਪੋਜਰ ਵੀ ਦਿਲਰਾਜ ਹੀ ਹਨ। ਉਨ੍ਹਾਂ ਦੇ ਇਸ ਗੀਤ ਨੂੰ ਮਿਊਜ਼ਿਕ 'Singh With Logic & Nik D Gill' ਵਲੋਂ ਹੀ ਦਿੱਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸ ਸੁਮੀਤ ਸਿੰਘ ਨੇ ਕੀਤਾ ਹੈ। ਦਿਲਰਾਜ ਗਰੇਵਾਲ ਦੇ ਗੀਤ ਨੂੰ 'ਸਾਗਾ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਦਿਲਰਾਜ ਗਰੇਵਾਲ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਰਿਤਿਕ ਰੋਸ਼ਨ ਨੇ 97.50 ਕਰੋੜ 'ਚ ਖਰੀਦਿਆ ਆਲੀਸ਼ਾਨ 'ਸੀ-ਫੇਸਿੰਗ' ਘਰ, ਵੇਖੋ ਸ਼ਾਨਦਾਰ ਤਸਵੀਰਾਂ
NEXT STORY