ਮੁੰਬਈ- ਮੁੰਬਈ ਵਿਚ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਅਤੇ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਫਿਲਮ ਡਾਇਰੈਕਟਰ ਉਮੇਸ਼ ਸ਼ੁਕਲਾ ਨਾਲ ਆਪਣੀ ਅਪਕਮਿੰਗ ਫਿਲਮ ‘ਏਕ ਚਤੁਰ ਨਾਰ’ ਦੀ ਪ੍ਰਮੋਸ਼ਨ ਕੀਤੀ। ਇਸ ਦੌਰਾਨ ਸਟਾਰਸ ਨੇ ਗਣਪਤੀ ਉਤਸਵ ਮਨਾਉਂਦੇ ਹੋਏ ਫਿਲਮ ਦਾ ਪ੍ਚਾਰ ਕੀਤਾ। ਮੁੰਬਈ ਦੇ ਇਕ ਗਣਪਤੀ ਪੰਡਾਲ ਵਿਚ ਨੀਲ ਅਤੇ ਦਿਵਿਆ ਖੋਸਲਾ ਨੇ ਗਣਪਤੀ ਬੱਪਾ ਸਾਹਮਣੇ ਅਰਦਾਸ ਵੀ ਕੀਤੀ। ਇਸ ਮੌਕੇ ਨੀਲ ਨਾਲ ਦਿਵਿਆ ਖੋਸਲਾ ਨੇ ਜੰਮ ਕੇ ਢੋਲ ਵੀ ਵਜਾਇਆ। ਢੋਲ ਵਜਾਉਂਦਿਆਂ ਦੀ ਵੀਡੀਓ ਅਤੇ ਫੋਟੋਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੇ ਹਨ।
ਹੁਣੇ ਜਿਹੇ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ, ਜਿਸ ਵਿਚ ਦਿਵਿਆ ਅਤੇ ਨੀਲ ਦੇ ਕਿਰਦਾਰਾਂ ’ਤੋਂ ਪਰਦਾ ਚੁੱਕਿਆ ਗਿਆ। ਫਿਲਮ ਦੀ ਕਹਾਣੀ ਵਿਚ ਕਾਮੇਡੀ, ਸਸਪੈਂਸ, ਡਰਾਮਾ ਦੀ ਡੋਜ਼ ਦੇਖਣ ਨੂੰ ਮਿਲੇਗੀ। ਨੀਲ ਨਿਤਿਨ ਤੋਂ ਇਲਾਵਾ ਫਿਲਮ ਵਿਚ ਛਾਇਆ ਕਦਮ, ਸੁਸ਼ਾਂਤ ਸਿੰਘ, ਰਜਨੀਸ਼ ਦੁੱਗਲ, ਯਸ਼ਪਾਲ ਸ਼ਰਮਾ, ਹੇਲੀ ਦਾਰੂਵਾਲਾ, ਰੋਜ਼ ਸਰਦਾਨਾ ਅਤੇ ਗੀਤਾ ਅੱਗਰਵਾਲ ਸ਼ਰਮਾ ਜਿਹੇ ਅਦਾਕਾਰ ਸ਼ਾਮਿਲ ਹਨ। ਇਹ 12 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
ਸ਼ੋਅ ‘ਅਨੁਪਮਾ’ ਦੇ 5 ਸਾਲ ਪੂਰੇ ਹੋਣ ’ਤੇ ਰੁਪਾਲੀ ਗਾਂਗੁਲੀ ਨੇ ਦਿੱਤੀ ਭਾਵੁਕ ਪ੍ਰਤੀਕਿਰਿਆ
NEXT STORY