ਮੁੰਬਈ (ਏਜੰਸੀ)- ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਫਾਲੋਅਰਜ਼ ਵਧਾਉਣ ਦਾ ਤਰੀਕਾ ਪੁੱਛਿਆ ਹੈ। ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ। ਉਹ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਸਾਂਝਾ ਕਰਦੇ ਹਨ। ਅਮਿਤਾਭ ਬੱਚਨ ਦੇ ਸੋਸ਼ਲ ਮੀਡੀਆ 'ਤੇ ਕਾਫ਼ੀ ਸਾਰੇ ਫਾਲੋਅਰਜ਼ ਹਨ। ਫਿਰ ਵੀ ਉਹ ਚਾਹੁੰਦੇ ਹਨ ਕਿ ਇਹ ਗਿਣਤੀ ਹੋਰ ਵਧੇ। ਅਮਿਤਾਭ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਵੇਂ ਹੋਵੇਗਾ।
ਇਹ ਵੀ ਪੜ੍ਹੋ: ਵੱਡੀ ਖਬਰ: ਸਲਮਾਨ ਖਾਨ ਨੂੰ ਫਿਰ ਮਿਲੀ ਘਰ 'ਚ ਦਾਖਲ ਹੋ ਕੇ ਜਾਨੋਂ ਮਾਰਨ ਦੀ ਧਮਕੀ

ਅਮਿਤਾਭ ਨੇ X 'ਤੇ ਲੋਕਾਂ ਤੋਂ ਪੁੱਛਿਆ ਕਿ ਫਾਲੋਅਰਜ਼ ਦੀ ਗਿਣਤੀ ਕਿਵੇਂ ਵਧਾਈ ਜਾਵੇ। ਇਸ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਮਜ਼ਾਕੀਆ ਜਵਾਬ ਦੇ ਰਹੇ ਹਨ। ਅਮਿਤਾਭ ਨੇ ਲਿਖਿਆ ਹੈ, 'ਮੈਂ ਬਹੁਤ ਕੋਸ਼ਿਸ਼ ਕਰ ਰਿਹਾ ਹਾਂ, ਪਰ 49 ਮਿਲੀਅਨ ਫਾਲੋਅਰਜ਼ ਦੀ ਇਹ ਗਿਣਤੀ ਨਹੀਂ ਵਧ ਰਹੀ ਹੈ। ਜੇ ਕੋਈ ਹੱਲ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ।'
ਇਹ ਵੀ ਪੜ੍ਹੋ: ਰੈਂਪ ਵਾਕ ਕਰਦਿਆਂ ਮਸਾਂ ਡਿੱਗਣੋ ਬਚੀ ਹਿਨਾ ਖਾਨ (ਵੇਖੋ ਵੀਡੀਓ)
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਜਲਦੀ ਹੀ 'ਕੌਣ ਬਨੇਗਾ ਕਰੋੜਪਤੀ' ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ, ਨਿਰਮਾਤਾਵਾਂ ਨੇ 'ਕੌਣ ਬਨੇਗਾ ਕਰੋੜਪਤੀ 17' ਦਾ ਪ੍ਰੋਮੋ ਰਿਲੀਜ਼ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਇਸ ਵਾਰ ਅਮਿਤਾਭ ਬੱਚਨ ਕੌਣ ਬਨੇਗਾ ਕਰੋੜਪਤੀ ਨੂੰ ਹੋਸਟ ਨਹੀਂ ਕਰਨਗੇ।
ਇਹ ਵੀ ਪੜ੍ਹੋ: ਵਿਦੇਸ਼ 'ਚ ਪੜ੍ਹਦੇ ਪੁੱਤ ਨਾਲ ਵਾਪਰ ਗਿਆ ਹਾਦਸਾ, ਸਲਾਮਤੀ ਲਈ ਡਿਪਟੀ CM ਤੇ ਅਦਾਕਾਰ ਦੀ ਪਤਨੀ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈੱਟ ’ਤੇ ਵੀ ਪੁਲਸ ਅਫ਼ਸਰ ਬਣੇ ਰਹਿੰਦੇ ਹਨ ਹੁੱਡਾ, ਨਾ ਹੱਸਦੇ ਨਾ ਗੱਲਬਾਤ ਕਰਦੇ : ਉਰਵਸ਼ੀ
NEXT STORY