ਹੈਦਰਾਬਾਦ (ਯੂ. ਐੱਨ. ਆਈ.)– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਟਾਲੀਵੁੱਡ ਅਦਾਕਾਰ ਨਵਦੀਪ ਨੂੰ ਮਾਦਾਪੁਰ ਡਰੱਗਜ਼ ਮਾਮਲੇ ’ਚ ਨੋਟਿਸ ਜਾਰੀ ਕਰਕੇ 10 ਅਕਤੂਬਰ ਨੂੰ ਪੁੱਛਗਿੱਛ ਲਈ ਦਫ਼ਤਰ ’ਚ ਹਾਜ਼ਰ ਹੋਣ ਲਈ ਕਿਹਾ ਹੈ।
ਅਧਿਕਾਰਤ ਸੂਤਰਾਂ ਅਨੁਸਾਰ ਈ. ਡੀ. ਨੇ ਇਹ ਨੋਟਿਸ ਨਾਰਕੋਟਿਕਸ ਬਿਊਰੋ ਮਾਮਲੇ ’ਚ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਟੀ. ਐੱਸ. ਐੱਨ. ਏ. ਬੀ. ਨੇ ਉਨ੍ਹਾਂ ਤੋਂ 6 ਘੰਟੇ ਪੁੱਛਗਿੱਛ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਦਾਕਾਰ ਨਵਦੀਪ ਸ਼ੱਕੀ ਲੋਕਾਂ ਦੇ ਸੰਪਰਕ ’ਚ ਸੀ।
ਇਹ ਖ਼ਬਰ ਵੀ ਪੜ੍ਹੋ : ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਨਾਲ ਹੋਇਆ ਸੰਪਰਕ, ਮੁਸ਼ਕਿਲਾਂ ਤੋਂ ਬਾਅਦ ਭਾਰਤ ਪਰਤ ਰਹੀ ਅਦਾਕਾਰਾ
ਪੁਲਸ ਨੇ ਸੰਕੇਤ ਦਿੱਤਾ ਹੈ ਕਿ ਅਦਾਕਾਰ ਨੇ ਗ੍ਰਿਫ਼ਤਾਰ ਵਿਅਕਤੀਆਂ ’ਚੋਂ ਇਕ ਰਾਮਚੰਦਰ ਤੋਂ ਨਸ਼ੀਲਾ ਪਦਾਰਥ ਲਿਆ ਸੀ ਤੇ ਉਨ੍ਹਾਂ ਕੋਲ ਸਬੂਤ ਹਨ। ਅਧਿਕਾਰੀਆਂ ਨੇ ਅਦਾਕਾਰ ਦਾ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਹੈ ਤੇ ਉਸ ਦੇ ਮੋਬਾਇਲ ਕਾਲ ਡਾਟਾ ਤੇ ਵ੍ਹਟਸਐਪ ਚੈਟ ਨੂੰ ਫਿਰ ਤੋਂ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਜ਼ਰਾਈਲ ’ਚ ਫਸੀ ਨੁਸਰਤ ਭਰੂਚਾ ਨਾਲ ਹੋਇਆ ਸੰਪਰਕ, ਮੁਸ਼ਕਿਲਾਂ ਤੋਂ ਬਾਅਦ ਭਾਰਤ ਪਰਤ ਰਹੀ ਅਦਾਕਾਰਾ
NEXT STORY