ਮੁੰਬਈ (ਬਿਊਰੋ)- ਸੋਨਮ ਕਪੂਰ ਇਕ ਗਲੋਬਲ ਫੈਸ਼ਨ ਤੇ ਲਗਜ਼ਰੀ ਆਈਕਨ ਹੈ, ਜਿਸ ਨੂੰ ਪੱਛਮ ਦੁਆਰਾ ਅਕਸਰ ਦੁਨੀਆ ’ਚ ਭਾਰਤ ਦੀ ਸੱਭਿਆਚਾਰਕ ਰਾਜਦੂਤ ਕਿਹਾ ਜਾਂਦਾ ਹੈ। ਸੋਨਮ ਕਹਿੰਦੀ ਹੈ, ‘‘ਮੈਨੂੰ ਫੈਸ਼ਨ ਪਸੰਦ ਹੈ। ਮੇਰੀ ਮਾਂ ਇਕ ਫੈਸ਼ਨ ਡਿਜ਼ਾਈਨਰ ਸੀ। ਇਸ ਲਈ ਮੈਂ ਫੈਸ਼ਨ ਨਾਲ ਘਿਰੀ ਹੋਈ ਹਾਂ। ਜਦੋਂ ਮੈਂ ਇੰਡਸਟਰੀ ’ਚ ਐਂਟਰੀ ਕੀਤੀ ਸੀ ਤਾਂ ਮੈਂ ਦੇਖਿਆ ਕਿ ਰੈੱਡ ਕਾਰਪੈੱਟ ਦੀ ਦਿੱਖ ਇੰਨੀ ਆਮ ਨਹੀਂ ਸੀ, ਅਸਲ ’ਚ ਗੈਰ-ਮੌਜੂਦ ਸੀ ਤੇ ਮੈਂ ਖੂਬਸੂਰਤ ਚੀਜ਼ਾਂ ਪਹਿਨ ਕੇ ਰੈੱਡ ਕਾਰਪੇਟ ’ਤੇ ਜਾਣਾ ਚਾਹੁੰਦੀ ਸੀ। ਮੈਂ ਇਹ ਮਹਿਸੂਸ ਕੀਤੇ ਬਿਨਾਂ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਂ ਸਭ ਤੋਂ ਵੱਖਰੀ ਹਾਂ।’’
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ
ਸੋਨਮ ਕਪੂਰ ਅੱਗੇ ਕਹਿੰਦੀ ਹੈ ਕਿ ਫਿਲਮਾਂ ਤੇ ਫੈਸ਼ਨ ਲਈ ਮੇਰੇ ਜਨੂੰਨ ਨੇ ਮੈਨੂੰ ਇਹ ਪ੍ਰਭਾਵ ਬਣਾਉਣ ਲਈ ਪ੍ਰੇਰਿਤ ਕੀਤਾ। ਮੈਂ ਆਪਣੇ ਆਪ ਨੂੰ ਗੰਭੀਰਤਾ ਨਾਲ ਲਏ ਬਿਨਾਂ ਫੈਸ਼ਨ ਤੇ ਸੁੰਦਰ ਚੀਜ਼ਾਂ ਦਾ ਆਨੰਦ ਲੈ ਰਹੀ ਹਾਂ। ਫੈਸ਼ਨ ਨੂੰ ਮਨੋਰੰਜਨ, ਪਲਾਇਨ ਮੰਨਿਆ ਜਾਂਦਾ ਹੈ। ਜ਼ਿੰਦਗੀ ’ਚ ਸੁੰਦਰਤਾ ਤੇ ਚੰਗਿਆਈ ਦੀ ਕਦਰ ਕਰਨੀ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਯੁਸ਼ਮਾਨ ਦੱਖਣੀ ਕੋਰੀਆਈ ਸਿੰਗਰ ਐਰਿਕ ਨੂੰ ਪਾਕ ਯਾਤਰਾ ’ਤੇ ਲੈ ਗਏ!
NEXT STORY